ਉੱਤਰ ਪ੍ਰਦੇਸ਼ ਦੇ ਕਾਨਪੁਰ ਸਣੇ ਦੂਜੇ ਇਲਾਕਿਆਂ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਕੜਾਕੇ ਦੀ ਠੰਡ ਖਤਰਨਾਕ ਸਾਬਤ ਹੋ ਰਹੀ ਹੈ।ਇਸ ਵਜ੍ਹਾ ਨਾਲ ਹਾਰਟ ਅਟੈਕ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।ਠੰਡ ਕਾਰਨ ਕਾਨਪੁਰ ਵਿਚ ਇਕ ਹੀ ਦਿਨ ਵਿਚ ਦਿਲ ਤੇ ਦਿਮਾਗ ਦੇ ਦੌਰਾਨ ਨਾਲ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 6 ਦੀ ਮੌਤ ਇਲਾਜ ਦੌਰਾਨ ਹੋਈ ਜਦੋਂ ਕਿ 8 ਲੋਕਾਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
1 ਜਨਵਰੀ ਤੋਂ 7 ਜਨਵਰੀ ਯਾਨੀ ਇਕ ਹਫਤੇ ਵਿਚ ਹਾਰਟ ਤੇ ਬ੍ਰੇਨ ਅਟੈਕ ਦੀ ਵਜ੍ਹਾ ਨਾਲ 98 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਰਡੀਓਲਾਜੀ ਇੰਸਟੀਚਿਊਟ ਮੁਤਾਬਕ ਬੀਤੇ ਇਕ ਹਫਤੇ ਵਿਚ ਕੁੱਲ 4862 ਮਰੀਜ਼ ਭਰਤੀ ਹੋਏ ਜਿਨ੍ਹਾਂ ਵਿਚੋਂ 98 ਮਰੀਜ਼ਾਂ ਦੀ ਮੌਤ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਰਟ ਅਟੈਕ ਜਾਂ ਫਿਰ ਬ੍ਰੇਨ ਸਟ੍ਰੋਕ ਨਾਲ ਮਰਨ ਵਾਲਿਆਂ ਵਿਚ 18 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ। 40 ਤੋਂ 60 ਸਾਲ ਦੇ 30 ਮਰੀਜ਼ਾਂ ਦੀ ਜਾਨ ਗਈ ਹੈ ਜਦੋਂ ਕਿ ਮਰਨ ਵਾਲੇ 50 ਮਰੀਜ਼ 60 ਸਾਲ ਜਾਂ ਫਿਰ ਉਸ ਤੋਂ ਉਪਰ ਵਾਲੇ ਸਨ। ਮਰਨ ਵਾਲਿਆਂ ਵਿਚ 60 ਸਾਲ ਦੀ ਉਮਰ ਦੇ ਉਪਰ ਦੇ ਲੋਕ ਜ਼ਿਆਦਾ ਹਨ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਮੈਰਿਟ ਲਿਸਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਵਾਈ ਹਵਾਈ ਯਾਤਰਾ
ਮਾਹਿਰਾਂ ਮੁਤਾਬਕ ਜਨਵਰੀ ਮਹੀਨੇ ਵਿਚ ਕੜਾਕੇ ਦੀ ਠੰਡ ਲੋਕਾਂ ਦੇ ਦਿਲ ਤੇ ਦਿਮਾਗ ਦੋਵਾਂ ‘ਤੇ ਭਾਰੀ ਪੈ ਰਹੀ ਹੈ। ਡਾਕਟਰਾਂ ਮੁਤਾਬਕ ਠੰਡ ਨਾਲ ਅਚਾਨਕ ਬਲੱਡ ਪ੍ਰੈਸ਼ਰ ਵਧ ਜਾਣ ਨਾਲ ਨਸਾਂ ਵਿਚ ਬਲੱਡ ਕਲਾਟਿੰਗ (ਖੂਨ ਜਮ੍ਹਾ) ਹੋ ਜਾਂਦਾ ਹੈ।ਇਸੇ ਵਜ੍ਹਾ ਨਾਲ ਹਾਰਟ ਅਟੈਕ ਤੇ ਬ੍ਰੇਨ ਅਟੈਕ ਆ ਰਹੇ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਸੀਤ ਲਹਿਰ ਵਿਚ ਰੋਗੀਆਂ ਨੂੰ ਠੰਡ ਤੋਂ ਬਚਣਾ ਹੈ। ਲੋੜ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲੋ। ਨਾਲ ਹੀ ਕੰਨ, ਨੱਕ, ਸਿਰ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਹੀ ਬਾਹਰ ਜਾਓ। 60 ਸਾਲ ਦੀ ਉਮਰ ਤੋਂ ਉਪਰ ਦੇ ਲੋਕ ਸੀਤ ਲਹਿਰ ਵਿਚ ਬਾਹਰ ਨਾ ਨਿਕਲਣ।
ਵੀਡੀਓ ਲਈ ਕਲਿੱਕ ਕਰੋ -: