ਮੁੰਬਈ : ਬੀਤੇ ਦਿਨ ਯਾਨੀ ਵੀਰਵਾਰ ਨੂੰ ਮੁੰਬਈ ਦੇ ਦਹਿਸਰ ਵਿੱਚ ਐੱਸ. ਬੀ. ਆਈ. ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਇੱਕ ਟਰੈਕਰ ਕੁੱਤੇ ਅਤੇ 10 ਸਾਲਾ ਬੱਚੀ ਦੀ ਮਦਦ ਨਾਲ 12 ਘੰਟਿਆਂ ਦੇ ਅੰਦਰ ਸੁਲਝਾਅ ਲਿਆ ਹੈ।ਲੁਟੇਰਿਆਂ ਨੇ ਬੈਂਕ ਵਿੱਚ ਠੇਕੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਸੰਦੇਸ਼ ਗੋਮਾਣੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਫਰਾਰ ਹੋ ਗਏ ਸਨ।
ਇਸ ਮਾਮਲੇ ਵਿੱਚ ਸਫਲਤਾ ਮਿਲਦਿਆਂ ਪੁਲਿਸ ਨੇ ਚਚੇਰੇ ਭਰਾਵਾਂ ਧਰਮਿੰਦਰ ਯਾਦਵ (21) ਅਤੇ ਵਿਕਾਸ ਯਾਦਵ (19) ਨੂੰ ਗ੍ਰਿਫਤਾਰ ਕੀਤਾ ਹੈ, ਜੋ ਇੰਟਰਨੈੱਟ ਵੀਡੀਓਜ਼ ਦਾ ਅਧਿਐਨ ਕਰਕੇ ਕਈ ਮਹੀਨਿਆਂ ਤੋਂ ਚੋਰੀ ਦੀ ਤਿਆਰੀ ਕਰ ਰਹੇ ਸਨ। ਚੋਰੀ ਹੋਈ ਰਕਮ ਦਾ ਵੱਡਾ ਹਿੱਸਾ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਇਰਾਦਾ ਬੈਂਕ ਮੁਲਾਜ਼ਮਾਂ ਨੂੰ ਫਾਇਰ ਕਰ ਕੇ ਡਰਾਉਣਾ ਸੀ ਪਰ ਕਿਸੇ ਨੂੰ ਮਾਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ।
ਵਧੀਕ ਕਮਿਸ਼ਨਰ ਪ੍ਰਵੀਨ ਪਡਵਾਲ ਨੇ ਦੱਸਿਆ ਕਿ ਲੁਟੇਰਿਆਂ ਵਿੱਚੋਂ ਇੱਕ ਨੇ ਭੱਜਣ ਵੇਲੇ ਬੈਂਕ ਵਿੱਚ ਚੱਪਲ ਛੱਡ ਦਿੱਤੀ ਸੀ। ਇੱਕ ਟਰੈਕਰ ਕੁੱਤਾ ‘ਜੇਸੀ’ ਜਿਸ ਨੂੰ ਮੁੰਬਈ ਪੁਲਿਸ ਦੇ ਕੈਨਾਇਨ ਸਕੁਐਡ ਤੋਂ ਲਿਆਂਦਾ ਗਿਆ ਸੀ, ਨੇ ਚੱਪਲ ਨੂੰ ਸੁੰਘਿਆ ਤੇ ਮੁਲਜ਼ਮ ਨੂੰ ਲੱਭਣ ਵਿੱਚ ਸਾਡੀ ਮਦਦ ਕੀਤੀ ਜਿੱਥੇ ਉਹ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਆਸਾਨ ਕੰਮ ਨਹੀਂ ਸੀ। ਅਸੀਂ ਸੂਚਨਾ ਦੇਣ ਵਾਲੇ ਨੈਟਵਰਕ ਨੂੰ ਟੈਪ ਕੀਤਾ ਅਤੇ ਉਥੇ ਆਸ-ਪਾਸ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਆਖਰ ਇੱਕ 10 ਸਾਲ ਦੀ ਲੜਕੀ ਮਿਲੀ, ਜਿਸ ਨੇ ਦੱਸਿਆ ਕਿ ਉਸਨੇ ਇੱਕ ਆਦਮੀ ਨੂੰ ਇਸ ਘਰ ਵਿੱਚ ਭੱਜਦੇ ਹੋਏ ਵੜਦੇ ਦੇਖਿਆ ਸੀ। ਸਬ-ਇੰਸਪੈਕਟਰ ਦੀਪਕ ਹਿੰਦੇ ਨੇ ਕਿਹਾ ਕਿ ਅਸੀਂ ਧਰਮਿੰਦਰ ਨੂੰ ਫੜਨ ਲਈ ਦਰਵਾਜ਼ਾ ਤੋੜਿਆ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਦੇ ਦੂਜੇ ਸਾਥੀ ਵਿਕਾਸ ਨੂੰ ਵੀ ਗ੍ਰਿਫਤਾਰ ਕਰ ਲਿਆ। ਅਧਿਕਾਰੀ ਮੁਤਾਬਕ, ਜਾਂਚ ਵਿੱਚ ਪਤਾ ਲੱਗਾ ਕੇ ਧਰਮਿੰਦਰ ਦੇ ਪਿਤਾ ‘ਤੇ 4.5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਨੂੰ ਬਕਾਇਆ ਅਦਾ ਕਰਨ ਲਈ ਪੈਸਿਆਂ ਦੀ ਲੋੜ ਸੀ। ਪੁਲਿਸ ਦਾ ਕਹਿਣਾ ਹੈ ਕਿ, ਹਾਲਾਂਕਿ, ਉਸਨੂੰ ਆਪਣੇ ਪੁੱਤਰ ਦੀਆਂ ਯੋਜਨਾਵਾਂ ਬਾਰੇ ਪਤਾ ਨਹੀਂ ਸੀ।