ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਤਾਮਿਲਨਾਡੂ ਵਿਚ 11 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਤੇ ਚੇਨਈ ਵਿਚ ਸੈਂਟਰਲ ਇੰਸਟੀਚਿਊਟ ਆਫ ਕਲਾਸੀਕਲ ਤਮਿਲ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਹੈ। ਇਸ ਤੋਂ ਬਾਅਦ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਦੇਸ਼ ਵਿਚ 387 ਮੈਡੀਕਲ ਕਾਲਜ ਸਨ, ਹੁਣ ਇਹ ਅੰਕੜਾ ਵੱਧ ਕੇ 596 ਹੋ ਗਿਆ ਹੈ। 2014 ਤੋਂ ਪਹਿਲਾਂ 82,000 ਮੈਡੀਕਲ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸੀਟਾਂ ਸੀ ਪਰ ਹੁਣ ਇਹ ਅੰਕੜਾ ਵੱਧ ਕੇ 1.48 ਲੱਖ ਹੈ।
PM ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਮੈਡੀਕਲ ਖੇਤਰ ਵਿਚ ਕਈ ਸੁਧਾਰ ਲਿਆਈ ਹੈ। ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਗਰੀਬਾਂ ਕੋਲ ਉੱਚ ਗੁਣਵੱਤਾ ਤੇ ਸਸਤੀ ਸਿਹਤ ਸੇਵਾ ਪਾਉਣ ਦਾ ਮੌਕਾ ਮਿਲਿਆ ਹੈ। ਪਹਿਲਾਂ ਦੀ ਤੁਲਨਾ ਵਿਚ ਗੋਡੇ ਬਦਲਣ ਤੇ ਸਟੰਟ ਦੀ ਲਾਗਤ ਇੱਕ-ਤਿਹਾਈ ਹੋ ਗਈ ਹੈ। 2014 ‘ਚ ਦੇਸ਼ ‘ਚ ਸਿਰਫ 7 ਏਮਸ ਸਨ। ਹੁਣ ਗਿਣਤੀ ਵੱਧ ਕੇ 22 ਹੋ ਗਈ ਹੈ।
ਕੋਰੋਨਾ ਨੂੰ ਲੈ ਕੇ PM ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਪਤਾ ਲੱਗਾ ਹੈ ਕਿ ਸਿਹਤ ਖੇਤਰ ਦਾ ਕਿੰਨਾ ਮਹੱਤਵ ਹੈ। ਆਉਣ ਵਾਲੇ ਸਮੇਂ ਵਿਚ ਭਾਰਤ ਬੇਹਤਰ ਗੁਣਵੱਤਾ ਅਤੇ ਸਸਤੇ ਮੈਡੀਕਲ ਖਰਚ ਵਾਲੇ ਦੇਸ਼ ਵਜੋਂ ਜਾਣਿਆ ਜਾਵੇਗਾ। ਮੈਡੀਕਲ ਸੈਲਾਨੀ ਦੇ ਖੇਤਰ ਵਿਚ ਭਾਰਤ ਕੋਲ ਹਰ ਜ਼ਰੂਰੀ ਖੂਬੀ ਹੈ। ਮੇਰਾ ਕਹਿਣਾ ਹੈ ਕਿ ਇਹ ਡਾਕਟਰਾਂ ਦੇ ਕੌਸ਼ਲ ‘ਤੇ ਨਿਰਭਰ ਕਰਦਾ ਹੈ। ਮੈਂ ਚਕਿਤਸਾ ਖੇਤਰ ਨਾਲ ਜੁੜੇ ਲੋਕਾਂ ਨਾਲ ਟੈਲੀਮੈਡੀਸਨ ਨੂੰ ਦੇਖਣ ਦੀ ਬੇਨਤੀ ਵੀ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਤਮਿਲ ਭਾਸ਼ਾ ਬਾਰੇ PM ਮੋਦੀ ਨੇ ਕਿਹਾ ਕਿ ਮੈਂ ਹਮੇਸ਼ਾ ਤਮਿਲ ਭਾਸ਼ਾ ਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਪਸੰਦ ਕਰਦਾ ਰਿਹਾ ਹਾਂ । ਮੇਰੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਪਲਾਂ ‘ਚੋਂ ਇੱਕ ਉਹ ਸੀ ਜਦੋਂ ਮੈਨੂੰ ਸੰਯੁਕਤ ਰਾਸ਼ਟਰ ਸੰਘ ਵਿਚ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਵਿਚ ਕੁਝ ਸ਼ਬਦ ਬੋਲਣ ਦਾ ਮੌਕਾ ਮਿਲਿਆ। ਸਾਡੀ ਸਰਕਾਰ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਤਮਿਲ ਪੜ੍ਹਾਉਣ ‘ਤੇ ‘ਸੁਬ੍ਰਾਮਣਯ ਭਾਰਤੀ ਪੀਠ’ ਸਥਾਪਤ ਕਰਨ ਦਾ ਵੀ ਸਨਮਾਨ ਮਿਲਿਆ ਹੈ।