ਪੰਜਾਬ ਦੇ ਬਠਿੰਡਾ ‘ਚ ਦਰਦਨਾਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਬੀਤੀ ਰਾਤ 10.30 ਵਜੇ ਦੇ ਲਗਭਗ ਬੱਸ ਸਟੈਂਡ ਕੋਲ ਹੋਇਆ। ਇਥੇ ਇੱਕ ਨਿੱਜੀ ਬੱਸ ਤੋਂ ਗਲਤ ਸਾਈਡ ਤੋਂ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ‘ਚ ਬਾਈਕ ‘ਤੇ ਸਵਾਰ 3 ਨੌਜਵਾਨਾਂ ਵਿਚੋਂ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ 15 ਸਾਲਾ ਨਿਵਾਸੀ ਡਬਵਾਲੀ ਵਜੋਂ ਹੋਈ ਹੈ।
ਬੱਸ ਸਟੈਂਡ ਪੁਲਿਸ ਚੌਕੀ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਬੱਸ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਗਰ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਜਾਣਕਾਰੀ ਮੁਤਾਬਕ ਸਾਗਰ ਪੁੱਤਰ ਕਰਮ ਸਿੰਘ ਨਿਵਾਸੀ ਡਬਵਾਲੀ ਸ਼ਨੀਵਾਰ ਨੂੰ ਆਪਣੀ ਮਾਸੀ ਦੇ ਘਰ ਬਸੰਤ ਪੰਚਮੀ ਮਨਾਉਣ ਲਈ ਆਇਆ ਸੀ। ਪੂਰਾ ਦਿਨ ਪਰਿਵਾਰ ਦੇ ਮੈਂਬਰਾਂ ਨਾਲ ਬਸੰਤ ਪੰਚਮੀ ਦਾ ਤਿਓਹਾਰ ਮਨਾ ਕੇ ਜਦੋਂਉਹ 10.30 ਵਜੇ ਮਾਸੀ ਦੇ ਲੜਕਿਆਂ ਨਾਲ ਬਾਈਕ ‘ਤੇ ਸਵਾਰ ਹੋ ਕੇ ਬੱਸ ਸਟੈਂਡ ਕੋਲ ਖਾਣਾ ਖਾਣ ਗਏ ਸਨ।
ਖਾਣਾ ਖਾਣ ਤੋਂ ਬਾਅਦ ਜਦੋਂ ਉਹ ਪਰਤ ਰਹੇ ਸਨ ਤਾਂ ਗਲਤ ਸਾਈਡ ਤੋਂ ਆ ਰਹੀ ਸਲੀਪਰ ਕੋਚ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਸਾਗਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।