ਖੰਨਾ ‘ਚ ਇੱਕ ਸੱਤ ਮਹੀਨਿਆਂ ਦਾ ਭਰੂਣ ਬਰਾਮਦ ਹੋਇਆ ਹੈ। ਲੜਕੇ ਦੇ ਇਸ ਭਰੂਣ ਕੁੱਤਾ ਚੁੱਕ ਕੇ ਫਿਰ ਰਿਹਾ ਸੀ। ਜਿਸਨੇ ਇਹ ਭਰੂਣ ਅਮਲੋਹ ਰੋਡ ਉਪਰ ਸੁੱਟ ਦਿੱਤਾ ਤਾਂ ਲੋਕਾਂ ਨੂੰ ਪਤਾ ਲੱਗਿਆ। ਜਿਸ ਮਗਰੋਂ ਲੋਕ ਇਕੱਠੇ ਹੋਏ ਅਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਸਰਕਾਰੀ ਹਸਪਤਾਲ ‘ਚੋਂ ਡਾਕਟਰਾਂ ਦੀ ਟੀਮ ਬੁਲਾ ਕੇ ਭਰੂਣ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕੁੱਤੇ ਦੁਆਰਾ ਭਰੂਣ ਚੁੱਕ ਕੇ ਲਿਆਉਣ ਦੀ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋ ਗਈ।
ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਅਮਲੋਹ ਰੋਡ ਉਪਰ ਜਦੋਂ ਲੋਕ ਆਪਣੇ ਕੰਮਕਾਰ ‘ਚ ਰੁੱਝੇ ਹੋਏ ਸੀ ਤਾਂ ਇਸ ਦੌਰਾਨ ਇੱਕ ਕੁੱਤੇ ਨੇ ਕੋਈ ਚੀਜ਼ ਸੁੱਟੀ ਤਾਂ ਰੇਹੜੀ ਵਾਲੇ ਨੇ ਜਾ ਕੇ ਦੇਖਿਆ ਤਾਂ ਇਹ ਭਰੂਣ ਸੀ। ਇਸ ਮਗਰੋਂ ਪੁਲਸ ਬੁਲਾਈ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਘਟਨਾ ਉਪਰ ਰੋਸ ਜ਼ਾਹਿਰ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇੱਕ ਕੁੱਤਾ ਅਮਲੋਹ ਪਾਸਿਉਂ ਭਰੂਣ ਚੁੱਕ ਕੇ ਲਿਆ ਰਿਹਾ ਸੀ ਤਾਂ ਸੀਸੀਟੀਵੀ ਕੈਮਰੇ ‘ਚ ਦੇਖਿਆ ਗਿਆ। ਪੁਲਿਸ ਨੇ ਸੰਜੀਵ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਔਰਤ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: