ਪਿੰਡ ਰਾਏ ਕੇ ਕਲਾ ਦੇ ਇੱਕ 3 ਏਕੜ ਜ਼ਮੀਨ ਦੇ ਮਾਲਕ ਕਿਸਾਨ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਪਿਆਰ ਸਿੰਘ ਵਜੋਂ ਹੋਈ ਹੈ ਤੇ ਉਸ ‘ਤੇ ਲਗਭਗ 5 ਲੱਖ ਦਾ ਬੈਂਕਾਂ ਅਤੇ ਆੜਤੀਆਂ ਦਾ ਕਰਜ਼ ਸੀ।
ਦੱਸ ਦੇਈਏ ਕਿ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਮੰਦਭਾਗਾ ਦੌਰ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਤਾਜਾ ਮਾਮਲਾ ਹੈ ਸੰਗਤ ਮੰਡੀ ਅਧੀਨ ਪੈਦੇ ਪਿੰਡ ਰਾਏ ਕੇ ਕਲਾ ਦਾ ਜਿੱਥੇ ਕਿ 3 ਏਕੜ ਜਮੀਨ ਦੇ ਮਾਲਕ 26 ਸਾਲਾ ਕਿਸਾਨ ਵੱਲੋਂ ਕਰਜ਼ ਤੋ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸਰਮਾ ਨੇ ਦੱਸਿਆ ਕਿ ਕਿਸਾਨ ਗੁਰਪਿਆਂਰ ਸਿੰਘ ਨੇ ਬੈਂਕਾਂ ਅਤੇ ਆੜਤੀਆਂ ਦਾ ਕਰੀਬ 5 ਲੱਖ ਦੇ ਕਰਜ਼ ਦੇਣਾ ਸੀ ਜਿਸ ਨੂੰ ਲੈ ਕੇ ਗੁਰਪਿਆਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਇਸੇ ਮਾਨਸਿਕ ਪਰੇਸਾਨੀ ਨੂੰ ਲੈ ਕੇ ਗੁਰਪਿਆਰ ਬੀਤੀ ਸਾਮ ਆਪਣੇ ਖੇਤ ਵਿੱਚ ਗਿਆ ਅਤੇ ਉਥੇ ਜਾ ਕੇ ਗੁਰਪਿਆਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਪਿਆਰ ਸਿੰਘ ਦਾ ਸਾਰਾ ਕਰਜ਼ ਮੁਆਫ ਕਰਕੇ ਉਸਦੇ ਪਰਿਵਾਰ ਨੂੰ ਯੋਗ ਸਹਾਇੱਤਾ ਦਿੱਤੀ ਜਾਵੇ ਤਾਂ ਜੋ ਕਿ ਉਸਦਾ ਪਰਿਵਾਰ ਆਪਣਾ ਜੀਵਨ ਗੁਜ਼ਾਰ ਸਕੇ।
ਵੀਡੀਓ ਲਈ ਕਲਿੱਕ ਕਰੋ -: