ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਕੈਂਪਸ ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸ਼ਨੀਵਾਰ ਅਚਾਨਕ ਦੁਪਹਿਰ ਅੱਗ ਲੱਗ ਗਈ। ਐਕਸ-ਰੇ ਯੂਨਿਟ ਦੇ ਪਿੱਛੇ ਵੱਲ ਰੱਖੇ ਦੋ ਟਰਾਂਸਫਾਰਮਰਾਂ ਵਿੱਚ ਲਾਸਟ ਮਗਰੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਹਸਪਤਾਲ ਦੇ ਵਾਰਡਾਂ ਵਿੱਚ ਭਰਤੀ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ‘ਤੇ ਲਿਆਇਆ ਗਿਆ।
ਘਟਨਾ ਦੁਪਹਿਰ 2 ਵਜੇ ਦੀ ਹੈ। ਸ਼ਨੀਵਾਰ ਹੋਣ ਕਰਕੇ ਓਪੀਡੀ ਵਿੱਚ ਮਰੀਜ਼ ਨਹੀਂ ਸਨ ਪਰ ਹਸਪਤਾਲ ਦੇ ਵਾਰਡਾਂ ਵਿੱਚ ਲਗਭਗ 650 ਮਰੀਜ਼ ਭਰਤੀ ਸਨ। ਓਪੀਡੀ ਦੇ ਪਿਛਲੇ ਪਾਸੇ ਤੇ ਐਕਸ-ਰੇ ਦੇ ਕੋਲ ਦੋ ਟਰਾਂਸਫਾਰਮਰ ਲੱਗੇ ਹਨ। ਇਨ੍ਹਾਂ ਤੋਂ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਹੋ ਰਹੀ ਹੈ। ਦੁਪਿਹਰ ਵੇਲੇ ਇਨ੍ਹਾਂ ਟਰਾਂਸਫਾਰਮਰਾਂ ਨੂੰ ਅਚਾਨਕ ਬਲਾਸਟ ਹੋਇਆ ਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਫੀ ਉਪਰ ਤੱਕ ਗਈਆਂ। ਟਰਾਂਸਫਾਰਮਰਾਂ ਦੇ ਠੀਕ ਉਪਰ ਸਕਿੱਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।