ਮੁੰਬਈ ਦੇ ਤਾੜਦੇਵ ਇਲਾਕੇ ਵਿਚ ਭਾਟੀਆ ਹਸਪਤਾਲ ਕੋਲ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਮਲਾ ਬਿਲਡਿੰਗ ਦੀ 20 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। 15 ਲੋਕ ਝੁਲਸ ਗਏ ਹਨ ਤੇ 2 ਲੋਕਾਂ ਦੀ ਮੌਤ ਹੋ ਹਈ। ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਕੇ ਉਤੇ ਮੌਜੂਦ ਹਨ। ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਨਈਅਰ ਹਸਪਤਾਲ ਦੇ ਡਾ. ਕਾਲੇ ਨੇ ਜੱਸਿਆ ਕਿ ਹਸਪਤਾਲ ਵਿਚ 4 ਝੁਲਸੇ ਹੋਏ ਲੋਕਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਜਦੋਂ ਕਿ 2 ਦੀ ਹਾਲਤ ਸਥਿਰ ਹੈ। ਝੁਲਸੇ 12 ਲੋਕਾਂ ਨੂੰ ਜਨਰਲ ਬਰਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ ਤੇ 3 ਆਈ. ਸੀ. ਯੂ. ਵਿਚ ਭਰਤੀ ਹਨ।
ਜਾਣਕਾਰੀ ਮੁਤਾਬਕ ਸਵੇਰੇ 7.30 ਵਜੇ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ ਵਿਚ ਇਹ ਅੱਗ ਲੱਗੀ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਕਾਫੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਕਟ ਸਰਕਟ ਕਾਰਨ ਹਾਦਸਾ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ ਕਿ ਭਾਟੀਆ ਹਸਪਤਾਲ ਵਿਚ ਬੈੱਡ ਭਰ ਚੁੱਕੇ ਹਨ। ਅਜਿਹੇ ਵਿਚ ਆਸ-ਪਾਸ ਦੇ ਹਸਪਤਾਲਾਂ ਤੋਂ ਬੈੱਡ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਇਮਾਰਤ ਤੋਂ ਕੱਢਿਆ ਜਾ ਰਿਹਾ ਹੈ।