ਮਮਦੋਟ ਵਿਖੇ ਬੱਸ ਦਾ ਹਜ਼ਾਰਾ ਸਿੰਘ ਵਾਲਾ ਵਿਖੇ ਨਗਰ-ਪੰਚਾਇਤ ਦੇ ਕੂੜੇ ਵਾਲੀ ਥਾਂ ਤੋਂ 4-5 ਮਹੀਨੇ ਦਾ ਜਨਮਿਆ ਭਰੂਣ (M) ਮਿਲਿਆ ਹੈ, ਜਿਸ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਇਕਦਮ ਸਨਸਨੀ ਫੈਲ ਗਈ। ਦੱਸਣਯੋਗ ਹੈ ਕਿ ਇਸ ਨਾਲ ਜਨਮੇ ਭਰੂਣ ਦਾ ਸਿਰ ਮੌਜੂਦ ਨਹੀਂ ਸੀ ਅਤੇ ਸ਼ੰਕਾਂ ਜ਼ਾਹਰ ਕੀਤੀ ਜਾ ਰਹੀ ਹੈ ਕਿ ਅਵਾਰਾ ਜਾਨਵਰਾਂ ਦੁਆਰਾ ਖਾਧਾ ਜਾ ਸਕਦਾ ਹੋਵੇਗਾ।
ਭਰੂਣ ਦੀ ਸੂਚਨਾ ਮਿਲਦਿਆਂ ਸਥਾਨਕ ਸਿਵਲ ਹਸਪਤਾਲ ਦੀ ਵਧੀਕ ਐਸਐਮਓ ਰੇਖਾ ਭੱਟੀ ਆਪਣੇ ਸਟਾਫ ਸਮੇਤ ਪੁੱਜੇ। ਉੱਧਰ ਥਾਣਾ ਮਮਦੋਟ ਦੀ ਪੁਲਸ ਨੇ ਨਵ ਜਨਮੇ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸਿਵਲ ਹਸਪਤਾਲ ਮਮਦੋਟ ਦੇ ਵਧੀਕ ਮਹਿਲਾ ਐਸਐਮਓ ਮੈਡਮ ਰੇਖਾ ਭੱਟੀ ਨੇ ਦੱਸਿਆ ਹੈ ਕਿ ਮ੍ਰਿਤਕ ਹਾਲਤ ਵਿੱਚ ਮਿਲੇ ਇਸ ਭਰੂਣ ਦੀ ਬਣਤਰ ਪੂਰੀ ਤਰ੍ਹਾਂ ਵਿਕਸਤ ਹੋ ਚੁੱਕੀ ਹੈ ਜੋ ਕਿ ਲਗਪਗ ਚਾਰ-ਪੰਜ ਮਹੀਨਿਆਂ ਦਾ ਜਾਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਰੂਣ ਹੱਤਿਆ ਨੂੰ ਰੋਕੇ ਜਾਣ ਦੀਆਂ ਹਦਾਇਤਾਂ ਦੇ ਤਹਿਤ ਉਕਤ ਮਾਮਲੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਪੁਲਿਸ ਨੂੰ ਅਗਲੀ ਕਾਰਵਾਈ ਲਈ ਕਿਹਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮੌਕੇ ‘ਤੇ ਪੁਲਸ ਪਾਰਟੀ ਸਮੇਤ ਪੁੱਜੇ ਤਫਤੀਸ਼ੀ ਸੰਜੀਵ ਕੁਮਾਰ ਨੇ ਕਿਹਾ ਕਿ ਮ੍ਰਿਤਕ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਫਿਰੋਜ਼ਪੁਰ ਵਿਖੇ ਭੇਜਿਆ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।