ਲਹਿਰਾਗਾਗਾ ਦੇ ਸੁਰਿੰਦਰ ਕੁਮਾਰ ਡੀ. ਸੀ. ਦੀ ਅੱਜ ਜਨਮ ਦਿਨ ਮੌਕੇ ਅੱਜ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਉਹ ਚਾਹ ਦੇ ਕਾਰੋਬਾਰੀ ਸਨ ।
66 ਸਾਲ ਦੇ ਸੁਰਿੰਦਰ ਕੁਮਾਰ ਸਵੇਰੇ ਸੈਰ ਕਰਨ ਲਈ ਗਏ ਸਨ ਕਿ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਪਲੇਟਫਾਰਮ ਤੇ ਪੱਟੜੀ ਤੇ ਡਿੱਗ ਗਏ ਇੰਨੇ ਵਿੱਚ ਯਾਤਰੀ ਗੱਡੀ ਹੇਠ ਆ ਗਈ ਤੇ ਉਹ ਉਸ ਦੇ ਹੇਠ ਆ ਗਏ । ਪੁਲਸ ਦੇ ਇੰਚਾਰਜ ਥਾਣੇਦਾਰ ਗੇਲਾ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਸੁਰਿੰਦਰ ਕੁਮਾਰ ਡੀਸੀ ਅਗਰਵਾਲ ਸਭਾ ਤੇ ਜੀਪੀਐਫ ਸਣੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਸਰਗਰਮ ਮੈਂਬਰ ਵੀ ਸਨ।
ਵੀਡੀਓ ਲਈ ਕਲਿੱਕ ਕਰੋ -: