ਮੱਧ ਪ੍ਰਦੇਸ਼ ਦੇ ਬੈਤੂਲ ਪਰਤਵਾੜਾ ਰਸਤੇ ‘ਤੇ ਬੱਸ ਤੇ ਟਵੇਰਾ ਵਿਚ ਭਿਆਨਕ ਟੱਕਰ ਹੋ ਗਈ। ਟਵੇਰਾ ਵਿਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। 7 ਦੀ ਬਾਡੀ ਨੂੰ ਤਾਂ ਤੁਰੰਤ ਕੱਢ ਲਿਆ ਗਿਆ ਸੀ ਪਰ 4 ਲੋਕਾਂ ਦੀ ਬਾਡੀ ਟਵੇਰਾ ਕੱਟ ਕੇ ਕੱਢੀ ਗਈ। ਘਟਨਾ ਲਗਭਗ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਪੁਲਿਸ ਮੁਤਾਬਕ ਸਾਰੇ ਮ੍ਰਿਤਕ ਮਜ਼ਦੂਰ ਲੱਗ ਰਹੇ ਹਨ। ਝਲਾਰ ਥਾਣੇ ਦੇ ਇਕ ਕਿਲੋਮੀਟਰ ਗੁਦਗਾਂਵ ਕੋਲ ਇਹ ਘਟਨਾ ਵਾਪਰੀ ਹੈ। ਕਾਰ ਚਾਲਕ ਗੰਭੀਰ ਤੌਰ ‘ਤੇ ਜ਼ਖਮੀ ਹੈ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਮ੍ਰਿਤਕਾਂ ਵਿਚ 4 ਪੁਰਸ਼, ਚਾਰ ਔਰਤਾਂ ਤੇ 2 ਬੱਚੇ ਸ਼ਾਮਲ ਹਨ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਝੱਲਾਰ ਸਿਹਤ ਕੇਂਦਰ ਭੇਜੀਆਂ ਗਈਆਂ ਹਨ। ਸਾਰੇ ਮ੍ਰਿਤਕ ਇਸੇ ਪਿੰਡ ਦੇ ਰਹਿਣ ਵਾਲੇ ਸਨ। ਘਟਨਾ ਵਾਲੀ ਥਾਂ ਤੋਂ ਪਿੰਡ ਸਿਰਫ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ।
ਬੈਤੂਲ ਐੱਸਪੀ ਸ਼ਿਮਲਾ ਪ੍ਰਸਾਦ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਲੋਕ ਅਮਰਾਵਤੀ ਦੇ ਇਕ ਪਿੰਡ ਬੈਤੂਲ ਵਿਚ ਝੱਲਾਰ ਤੋਂ 20 ਦਿਨ ਪਹਿਲਾਂ ਮਜ਼ਦੂਰੀ ਕਰਨ ਗਏ ਸਨ। ਸਾਰੇ ਲੋਕ ਵੀਰਵਾਰ ਰਾਤ ਲਗਭਗ 9 ਵਜੇ ਅਮਰਾਵਤੀ ਤੋਂ ਝਲਾਰ ਲਈ ਰਵਾਨਾ ਹੋਏ ਸਨ। ਰਾਤ ਲਗਭਗ ਸਵਾ ਦੋ ਵਜੇ ਚਾਲਕ ਦੀ ਅੱਖ ਲੱਗ ਗਈ ਤੇ ਕਾਰ ਸਿੱਧੇ ਬੱਸ ਵਿਚ ਜਾ ਵੜੀ, ਹਾਦਸਾ ਕਾਫੀ ਭਿਆਨਕ ਸੀ। ਸਾਰੇ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ।
ਕਾਰ ਦੇ ਪਰਖੱਚੇ ਉਡ ਗਏ ਹਨ। ਕਾਰ ਦੀ ਤਸਵੀਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੁਰਘਟਨਾ ਕਾਫੀ ਭਿਆਨਕ ਰਹੀ ਹੋਵੇਗੀ। ਹਾਦਸਾ ਦੇ ਬਾਅਦ ਕਾਰ ਨੂੰ ਕੱਟ ਕੇ ਲਾਸ਼ਾਂ ਕੱਢਣੀਆਂ ਪਈਆਂ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਐੱਸਪੀ ਤੇ ਡੀਐੱਮ ਨੇ ਪੀੜਤ ਪਰਿਵਾਰਾਂ ਨੂੰ ਪ੍ਰਸ਼ਾਸਨ ਦੇ ਨਿਯਮਾਨੁਸਾਰ ਸਹਾਇਤਾ ਰਕਮ ਦੇਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: