ਭਾਰਤ ਦੀ ਧਰਤੀ ਸੰਸਕ੍ਰਿਤਕ ਵੰਨ-ਸੁਵੰਨਤਾ ਨਾਲ ਭਰੀ ਪਈ ਹੈ। ਕਈ ਥਾਵਾਂ ‘ਤੇ ਪੁਰਾਣੀਆਂ ਪ੍ਰੰਪਰਾਵਾਂ ਨਾ ਸਿਰਫ ਧਾਰਮਿਕ ਰੀਤੀ-ਰਿਵਾਜਾਂ ਤਕ ਸੀਮਤ ਹਨ ਸਗੋਂ ਭਾਈਚਾਰੇ ਦਾ ਵੀ ਪੈਗਾਮ ਵੀ ਦਿੰਦੀ ਹੈ। ਤੁਹਾਨੂੰ ਜਾਣ ਕੇ ਹੈਰਾਨਗੀ ਹੋਵੇਗੀ ਕਿ ਇਕ ਅਜਿਹਾ ਪਿੰਡ ਵੀ ਹੈ ਜਿਥੇ 3000 ਲੋਕਾਂ ਦੀ ਆਬਾਦੀ ਵਿਚ ਇਕ ਵੀ ਮੁਸਲਮਾਨ ਨਹੀਂ ਹੈ ਫਿਰ ਵੀ ਉਥੇ ਲੋਕ 5 ਦਿਨਾਂ ਤਕ ਮੁਹੱਰਮ ਮਨਾਉਂਦੇ ਹਨ। ਮੁਹੱਰਮ ਆਉਂਦੇ ਹੀ ਪਿੰਡ ਦੀ ਹਰ ਗਲੀ ਰੌਸ਼ਨੀ ਨਾਲ ਜਗਮਗਾ ਉਠਦੀ ਹੈ। ਲੋਕ ਮੁਹੱਰਮ ਵਾਲੇ ਦਿਨ ਅੱਲ੍ਹਾ ਦੀ ਇਬਾਦਤ ਕਰਦੇ ਹਨ।
ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਹੀਰੇਬਿਦਾਨੂਰ ਪਿੰਡ ਵਿਚ ਜੇਕਰ ਇਸਲਾਮ ਦੀ ਕੋਈ ਨਿਸ਼ਾਨੀ ਹੈ ਤਾ ਉਹ ਹੈ ਪਿੰਡ ਦੇ ਵਿਚ ਇਕ ਮਸਿਜਦ। ਇਸ ਮਸਜਿਦ ਵਿਚ ਵੀ ਇਕ ਹਿੰਦੂ ਪੁਜਾਰੀ ਹੀ ਰਹਿੰਦਾ ਹੈ ਤੇ ਉਹ ਹਿੰਦੂ ਤਰੀਕੇ ਨਾਲ ਹੀ ਪੂਜਾ ਪਾਠ ਕਰਾਉਂਦਾ ਹੈ। ਇਹ ਪਿੰਡ ਬੇਲਾਗਾਵੀ ਤੋਂ 51 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਕੁਰਬਾ ਜਾਂ ਫਿਰ ਬਾਲਮੀਕਿ ਭਾਈਚਾਰੇ ਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ. ਕਪੂਰਥਲਾ ਵਲੋਂ ਮਿੱਲ ਵਿਰੁੱਧ ਸਖਤ ਕਾਰਵਾਈ
ਪਿੰਡ ਦੀ ਦਰਗਾਹ ਨੂੰ ‘ਫਕੀਰੇਸ਼ਵਰ ਸਵਾਮੀ ਕੀ ਮਸਜਿਦ’ ਵਜੋਂ ਜਾਣਿਆ ਜਾਂਦਾ ਹੈ। ਇਥੇ ਪਿੰਡ ਦੇ ਲੋਕ ਆਪਣੀ ਮੁਰਾਦ ਲੈ ਕੇ ਪਹੁੰਚਦੇ ਹਨ ਤੇ ਮੰਨਤ ਮੰਗਦੇ ਹਨ। ਇਥੋਂ ਦੇ ਵਿਧਾਇਕ ਮਹੰਤੇਸ਼ ਕੋਊਜਾਲਾਗੀ ਨੇ ਹੁਣੇ ਜਿਹੇ ਮਸਜਿਦ ਦੀ ਮੁਰੰਮਤ ਲਈ 8 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਮਸਜਿਦ ਦੇ ਪੁਜਾਰੀ ਯਲੱਪਾ ਨਾਇਕਰ ਨੇ ਕਿਹਾ ਕਿ ਅਸੀਂ ਮੁਹੱਰਮ ਮੌਕੇ ਪਿੰਡ ਤੋਂ ਇਕ ਮੌਲਵੀ ਨੂੰ ਬੁਲਾਉਂਦੇ ਹਾਂ। ਉਹ ਇਕ ਹਫਤੇ ਲਈ ਇਥੇ ਰੁਕਦੇ ਹਨ ਤੇ ਇਸਲਾਮੀ ਤਰੀਕੇ ਨਾਲ ਇਬਾਦਤ ਕਰਦੇ ਹਨ। ਬਾਕੀ ਦਿਨ ਮਸਜਿਦ ਦੇ ਅੰਦਰ ਇਬਾਦਤ ਤੇ ਦੇਖਰੇਖ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਦੋ ਮੁਸਲਿਮ ਭਰਾਵਾਂ ਨੇ ਇਹ ਮਸਜਿਦ ਬਣਾਈ ਸੀ। ਉਨ੍ਹਾਂ ਦੀ ਮੌਤ ਦੇ ਬਾਅਦ ਇਥੋਂ ਦੇ ਲੋਕਾਂ ਨੇ ਮਸਜਿਦ ਵਿਚ ਇਬਾਦਤ ਕਰਨਾ ਸ਼ੁਰੂ ਕਰ ਦਿੱਤਾ ਤੇ ਹਰ ਸਾਲ ਮੁਹੱਰਮ ਮਨਾਉਣ ਲੱਗੇ। ਪਿੰਡ ਦੇ ਇਕ ਅਧਿਆਪਕ ਉਮੇਸ਼ਵਰ ਮਾਰਾਗਲ ਨੇ ਦੱਸਿਆ ਕਿ ਇਨ੍ਹਾਂ 5 ਦਿਨਾਂ ਦੇ ਅੰਦਰ ਪਿੰਡ ਵਿਚ ਕਈ ਤਰ੍ਹਾਂ ਦੀਆਂ ਪ੍ਰੰਪਰਾਵਾਂ ਨੂੰ ਨਿਭਾਇਆ ਜਾਂਦਾ ਹੈ। ਇਥੇ ਦੂਰ-ਦੂਰ ਤੋਂ ਕਲਾਕਾਰ ਪਹੁੰਚਦੇ ਹਨ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: