ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਸ਼ਿਵ ਨਗਰ ਵਿਚ ਇੱਕ ਨੌਜਵਾਨ ਨੇ ਔਰਤ ਦੀ ਹੱਤਿਆ ਕੀਤੀ ਤੇ ਫਿਰ ਖੁਦ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਾਧੇ ਨਿਵਾਸੀ ਸ਼ਿਵ ਨਗਰ ਤੇ ਮ੍ਰਿਤਕਾ ਦੀ ਪਛਾਣ ਸੋਨਮ ਨਿਵਾਸੀ ਮਕਸੂਦਾਂ ਵਜੋਂ ਹੋਈ ਹੈ। ਬਸਤੀ ਬਾਵਾ ਖੇਲ ਵਿਚ ਰਹਿੰਦੀ ਔਰਤ ਸੋਨਮ ਦੇ ਘਰ ਰਾਧੇ ਨਾਂ ਦੇ ਵਿਅਕਤੀ ਦਾ ਆਉਣਾ-ਜਾਣਾ ਸੀ। ਇਹ ਗੱਲ ਸੋਨਮ ਦੇ ਪਤੀ ਵਰਿੰਦਰ ਨੂੰ ਪਸੰਦ ਨਹੀਂ ਸੀ।
ਵਰਿੰਦਰ ਨੇ ਇਹ ਵੀ ਦੱਸਿਆ ਕਿ ਉਹ ਫੈਕਟਰੀ ਵਿੱਚ ਕੰਮ ਕਰਦਾ ਹੈ, ਸਵੇਰੇ 9:00 ਵਜੇ ਘਰੋਂ ਨਿਕਲਦਾ ਹੈ ਅਤੇ ਦੁਪਹਿਰ 2:00 ਵਜੇ ਖਾਣਾ ਖਾਣ ਆਉਂਦਾ ਹੈ, ਉਸ ਦੇ ਤਿੰਨ ਬੱਚੇ ਹਨ, ਅੱਜ ਦੁਪਹਿਰ ਉਹ ਖਾਣਾ ਖਾਣ ਲਈ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਸੋਨਮ ਬੈੱਡ ‘ਤੇ ਬੇਹੋਸ਼ ਪਈ ਸੀ। ਜਦੋਂ ਸੋਨਮ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੁਝ ਦਿਨ ਪਹਿਲਾਂ ਵਰਿੰਦਰ ਦੀ ਪਤਨੀ ਸੋਨਮ ਨੇ ਦੱਸਿਆ ਸੀ ਕਿ ਰਾਧੇ ਨੇ ਉਸ ਨੂੰ ਫੋਨ ‘ਤੇ ਉਸ ਨਾਲ ਕੁਝ ਗਲਤ ਗੱਲਾਂ ਕਹੀਆਂ ਸਨ ਜਿਸ ਕਾਰਨ ਸੋਨਮ ਨੇ ਰਾਧੇ ਨੂੰ ਘਰੋਂ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪਰ ਅੱਜ ਸ਼ਾਮ ਉਹ ਫਿਰ ਤੋਂ ਘਰ ਆਇਆ ਤੇ ਸੋਨਮ ਤੋਂ ਮੁਆਫੀ ਮੰਗਣ ਲੱਗਾ। ਇਸੇ ਦੌਰਾਨ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਰਾਧੇ ਨੇ ਸੋਨਮ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਅਖੀਰ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਤੇ ਘਰ ਆ ਕੇ ਰਾਧੇ ਨੇ ਆਤਮਹੱਤਿਆ ਕਰ ਲਈ। ਰਾਧੇ ਨੇ ਬਹੁਤ ਹੀ ਖੌਫਨਾਕ ਤਰੀਕੇ ਨਾਲ ਮੌਤ ਨੂੰ ਗਲੇ ਲਗਾਇਆ। ਉਸ ਨੇ ਆਪਣੇ ਹੱਥਾਂ ਦੀਆਂ ਉਂਗਲੀਆਂ ਉਤੇ ਤਾਰ ਬੰਨ੍ਹ ਲਈ ਤੇ ਫਿਰ ਸਵਿੱਚ ਆਨ ਕਰ ਦਿੱਤਾ ਤੇ ਬਿਜਲੀ ਦਾ ਜ਼ਬਰਦਸਤ ਝਟਕਾ ਲੱਗਣ ਨਾਲ ਉਸ ਦੀ ਮੌਤ ਹੋ ਗਈ। ਥਾਣਾ ਨੰਬਰ ਇੱਕ ਦੇ ਐੱਸ. ਐੱਚ. ਓ. ਰਸ਼ਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਾਰਾ ਸੱਚ ਸਾਹਮਣੇ ਆ ਜਾਵੇਗਾ।