ਹੁਣ ਰੇਲ ਯਾਤਰੀ ਜ਼ਿਆਦਾ ਆਨਲਾਈਨ ਟਿਕਟ ਬੁੱਕ ਕਰ ਸਕਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਜਿਹੜੇ IRCTC ਯੂਜਰਸ ਦੀ ਲਾਗਇਨ ਆਈਡੀ ਆਧਾਰ ਨਾਲ ਲਿੰਕ ਨਹੀਂ ਹੈ ਉਨ੍ਹਾਂ ਦੀ ਇੱਕ ਮਹੀਨੇ ਵਿਚ ਆਨਲਾਈਨ ਟਿਕਟ ਬੁੱਕ ਕਰਨ ਦੀ ਗਿਣਤੀ ਨੂੰ 6 ਤੋਂ ਵਧਾ ਕੇ 12 ਕਰ ਦਿੱਤਾ ਗਿਆ ਹੈ। ਆਧਾਰ ਲਿੰਕਡ ਯੂਜਰ ਆਈਡੀ ਵਾਲੇ ਗਾਹਕਾਂ ਲਈ ਟਿਕਟ ਬੁੱਕ ਗਿਣਤੀ 12 ਤੋਂ ਵਧਾ ਕੇ 24 ਕੀਤੀ ਗਈ ਹੈ। ਇਹ ਸਹੂਲਤ ਉੁਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੈ ਜੋ ਫ੍ਰਿਕਵੈਂਟ ਟ੍ਰੈਵਲਰਸ ਹਨ।ਇਸ ਦੇ ਨਾਲ ਹੀ ਉੁਨ੍ਹਾਂ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜੋ ਇੱਕ ਹੀ ਆਈਡੀ ਦਾ ਇਸਤੇਮਾਲ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਟਿਕਟ ਬੁਕਿੰਗ ਲਈ ਕਰਦੇ ਹਨ।
ਇਸ ਤਰ੍ਹਾਂ ਕਰੋ ਲਿੰਕ
IRCTC ਦੀ ਆਫੀਸ਼ੀਅਲ ਈ-ਟਿਕਟਿੰਗ ਵੈੱਬਬਸਾਈਟ irctc.co.in ‘ਤੇ ਜਾਓ।
ਲਾਗਇਨ ਕਰਨ ਲਈ ਯੂਜਰ ਆਈਡੀ ਤੇ ਪਾਸਵਰਡ ਪਾਓ।
ਹੋਮ ਪੇਜ ‘ਤੇ ਆਏ ਅਕਾਊਂਟ ਸੈਕਸ਼ਨ ‘ਚ ‘ਆਧਾਰ KYC’ ‘ਤੇ ਕਲਿਕ ਕਰੋ।
ਹੁਣ ਆਪਣਾ ਆਧਾਰ ਨੰਬਰ ਪਾਓ ਤੇ ‘ਸੈਂਡ OTP’ ‘ਤੇ ਕਲਿੱਕ ਕਰੋ।
ਆਧਾਰ ਕਾਰਡ ਦੇ ਨਾਲ ਜੋ ਨੰਬਰ ਰਜਸਿਟਰਡ ਹੈ ਉਸ ‘ਤੇ OTP ਆਏਗਾ।
OTP ਦਰਜ ਕਰਨ ਤੇ ਆਧਾਰ ਨਾਲ ਜੁੜੀ ਜਾਣਕਾਰੀ ਦੇਖਣ ਦੇ ਬਾਅਦ ‘ਵੈਰੀਫਾਈ’ ‘ਤੇ ਕਲਿੱਕ ਕਰੋ।
ਹੁਣ ਤੁਹਾਡੇ ਮੋਬਾਈਲ ‘ਤੇ KVC ਡਿਟੇਲ ਦੇ ਸਫਲਤਾਪੂਰਵਕ ਅਪਡੇਟ ਹੋਣ ਦਾ ਮੈਸੇਜ ਆਏਗਾ।
IRCTC ਦੇ ਪੋਰਟਲ ਵਿਚ ਕੁਝ ਬਦਲਾਅ ਕਰਨ ਦੇ ਬਾਅਦ ਅਗਲੇ 3-4 ਦਿਨਾਂ ਵਿਚ ਇਹ ਹੁਕਮ ਲਾਗੂ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿਚ ਬੁੱਕ ਕੀਤੇ ਗਏ ਲਗਭਗ 80 ਫੀਸਦੀ ਟਿਕਟ ਆਨਲਾਈਨ ਹੁੰਦੇ ਹਨ। ਰੇਲਵੇ ਦਾ ਟਾਰਗੈੱਟ ਇਸ ਨੂੰ ਵਧਾ ਕੇ 90 ਫੀਸਦੀ ਦੇ ਪਾਰ ਪਹੁੰਚਾਉਣ ਦਾ ਹੈ। IRCTC ਰੇਲਵੇ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਭਾਰਤੀ ਰੇਲਵੇ ਦੀ ਰਜਿਸਟਰਡ ਇਕੋ ਇਕ ਯੂਨਿਟ ਹੈ। ਇੰਨਾ ਹੀ ਨਹੀਂ IRCTC ਇਕੋ ਇਕ ਯੂਨਿਟ ਹੈ ਜੋ ਕੇਟਰਿੰਗ ਪਾਲਿਸੀ 2017 ਤਹਿਤ ਰੇਲਵੇ ਸਟੇਸ਼ਨਾਂ ‘ਤੇ ਕੈਟਰਿੰਗ ਸਰਵਿਸਿਜ਼ ਦਾ ਮੈਨੇਜ ਕਰਨ ਲਈ ਰਜਿਸਟਰਡ ਹੈ।
ਵੀਡੀਓ ਲਈ ਕਲਿੱਕ ਕਰੋ -: