ਫਿਰੋਜ਼ਪੁਰ ਦਿਹਾਤੀ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਆਸ਼ੂ ਬੰਗੜ ਵੱਲੋਂ ਸੋਮਵਾਰ ਨੂੰ ਅਸਤੀਫ਼ਾ ਦੇਣ ਪਿੱਛੋਂ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਨਵਾਂ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਰਜਨੀਸ਼ ਦਹੀਆ ਨੂੰ ਹੁਣ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਵਜੋਂ ਉਤਾਰਿਆ ਹੈ।

ਫਿਰੋਜ਼ਪੁਰ ਦਿਹਾਤੀ ਤੋਂ AAP ਦੇ ਉਮੀਦਵਾਰ ਆਸ਼ੂ ਬੰਗੜ ਨੇ ਬੀਤੇ ਦਿਨ ਪਾਰਟੀ ਦੀ ਉਮੀਦਵਾਰੀ ਅਤੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਇਸ ਸਬੰਧੀ ਪਾਰਟੀ ਨੂੰ ਇੱਕ ਪੱਤਰ ਰਾਹੀਂ ਜਾਣੂ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -:

Mix Vegetables Recipe | Mix Veg Restaurant Style Mix Veg | Shorts Video

ਆਸ਼ੂ ਬੰਗੜ ਨੇ ਬਿਆਨ ਵਿੱਚ ਕਿਹਾ ਹੈ ਕਿ ਉਹ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਤਾਂ ਉਹ ਬਹੁਤ ਖੁਸ਼ ਸੀ. ਉਨ੍ਹਾਂ ਨੂੰ ਬਹੁਤ ਉਮੀਦ ਸੀ ਕਿ ਇਹ ਪਾਰਟੀ ਪੰਜਾਬ ਵਿੱਚ ਨਵੀਂ ਸੋਚ ਨੂੰ ਹੁੰਗਾਰਾ ਦੇਵੇਗੀ ਅਤੇ ਸਿਆਸਤ ਵਿੱਚ ਬਦਲਾਅ ਲਿਆਵੇਗੀ, ਪਰ ਉਹ ਜਿਵੇਂ-ਜਿਵੇਂ ਪਾਰਟੀ ਵਿੱਚ ਸਰਗਰਮ ਹੁੰਦੇ ਗਏ ਉੇਵੇਂ ਉਵੇਂ ਉਨ੍ਹਾਂ ਦੇ ਚਾਅ ਅਤੇ ਉਮੀਦਾਂ ਟੁੱਟ ਗਈਆਂ ਅਤੇ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ।






















