ਰੋਜ਼ੀ ਰੋਟੀ ਦੇ ਚੱਕਰ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਵੱਲੋਂ ਓਮਾਨ ਭੇਜੀਆਂ ਲੜਕੀਆਂ ਦੀ ਵਤਨ ਵਾਪਸੀ ਨੂੰ ‘ਆਪ’ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਅੱਗੇ ਆ ਗਏ ਹਨ। ਉਨ੍ਹਾਂ ਨੇ ਬੀਤੇ ਦਿਨੀਂ ਗੁਰੂਨਗਰੀ ਵਿਚ ਪੰਜਾਬ ਦੀਆਂ ਧੀਆਂ ਦੀ ਵਤਨ ਵਾਪਸੀ ਲਈ ਮਿਸ਼ਨ ਹੋਪ ਟੂ ਰੈਸਕਿਊ ਪੰਜਾਬੀ ਗਰਲਸ ਪ੍ਰਾਜੈਕਟ ਲਾਂਚ ਕੀਤਾ।ਉਨ੍ਹਾਂ ਕਿਹਾ ਕਿ ਟੀਮ ਦੀ ਪਹੁੰਚ ਵਿਚ 26 ਲੜਕੀਆਂ ਆ ਚੁੱਕੀਆਂ ਹਨ। ਉਸ ਵਿਚੋਂ 13 ਨੂੰ ਭਾਰਤੀ ਅੰਬੈਸੀ ਜ਼ਰੀਏ ਗੁਰਦੁਆਰਾ ਸਾਹਿਬ ਵਿਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ।
‘ਆਪ’ ਸਾਂਸਦ ਸਾਹਨੀ ਨੇ ਦਾਅਵਾ ਕੀਤਾ ਕਿ ਧੀਆਂ ‘ਤੇ ਆਉਣ ਵਾਲੇ 2.50-2.50 ਲੱਖ ਰੁਪਏ ਖੁਦ ਖਰਚਣਗੇ। ਸੋਮਵਾਰ ਤੋਂ ਮੰਗਲਵਾਰ ਤੱਕ ਉਨ੍ਹਾਂ ਦੀ ਘਰ ਵਾਪਸੀ ਹੋਵੇਗੀ। ਇਹ ਲੜਕੀਆਂ ਰੋਜ਼ਗਾਰ ਵੀਜ਼ਾ ਤਹਿਤ ਨੌਕਰੀ ਲਈ ਗਈਆਂ ਸਨ ਪਰ ਉਥੇ ਫਸ ਗਈਆਂ। ਉਥੇ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ। ਫਰਜ਼ੀ ਟ੍ਰੈਵਲ ਏਜੰਟਾਂ ਨੇ ਲੜਕੀਆਂ ਨੂੰ ਜਿਨ੍ਹਾਂ ਦੇ ਇਥੇ ਨੌਕਰੀ ‘ਤੇ ਰੱਖਿਆ ਸੀ ਉਥੋਂ ਦੇ ਨਿਯਮ ਅਨੁਸਾਰ ਉਸ ਮਾਲਕ ਨੂੰ 1 ਹਜ਼ਾਰ ਤੋਂ 1500 ਰਿਆਲ ਮੁਆਵਜ਼ੇ ਵਜੋਂ ਦੇਣੇ ਹੁੰਦੇ ਹਨ।ਇਹ ਰਕਮ ਲਗਭਗ ਢਾਈ ਲੱਖ ਬਣਦੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਕਿੰਗ ਚਾਰਲਸ ਦੀ ਤਾਜਪੋਸ਼ੀ ਅੱਜ, ਦੁਨੀਆ ਭਰ ਤੋਂ 2000 ਮਹਿਮਾਨ ਹੋਣਗੇ ਸ਼ਾਮਲ, 1 ਹਜ਼ਾਰ ਕਰੋੜ ਹੋਣਗੇ ਖਰਚ
ਉਨ੍ਹਾਂ ਮੁਤਾਬਕ ਪੰਜਾਬ ਵਿਚ 143 ਟ੍ਰੈਵਲ ਏਜੰਸੀਆਂ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਹਨ ਜਦੋਂ ਕਿ 122 ਜਾਇਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀਆਂ ਦੀ ਵਤਨ ਵਾਪਸੀ ਦੇ ਨਾਲ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਲਈ ਪਹਿਲ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: