‘ਆਪ’ ਉਮੀਦਵਾਰਾਂ ਨੂੰ ਇੱਕ ਕਾਨੂੰਨੀ ਹਲਫਨਾਮੇ ‘ਤੇ ਹਸਤਾਖਰ ਕਰਨਾ ਹੋਵੇਗਾ। ਜਿਸ ਵਿਚ ਉਹ ਵਾਅਦਾ ਕਰਨਗੇ ਕਿ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਲਈ ਆਪ ਪਾਰਟੀ ਨਹੀਂ ਛੱਡਣਗੇ। ਆਮ ਆਦਮੀ ਪਾਰਟੀ ਦੇ ਨੇਤਾ ਅਮਿਤ ਪਾਲੇਕਰ ਨੇ ਕਿਹਾ ਕਿ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਗੋਆ ਸਿਆਸੀ ਦਲਬਦਲ ਲਈ ਕਾਫੀ ਬਦਨਾਮ ਹੈ।
ਕਾਂਗਰਸ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਪਿਛਲੇ ਰਿਕਾਰਡ ਦਾ ਹਵਾਲਾ ਦਿੰਦਿਆਂ ਆਪ ਨੇਤਾ ਨੇ ਕਿਹਾ ਕਿ ਸੂਬੇ ਵਿਚ ਇੱਕ ਵੀ ਪਾਰਟੀ ਨਹੀਂ ਹੈ ਜੋ ਭਰੋਸਾ ਦਿਵਾ ਸਕੇ ਕਿ ਉਸ ਦੇ ਉਮੀਦਵਾਰ ਦੂਜੀ ਟੀ ਵਿਚ ਸ਼ਾਮਲ ਨਹੀਂ ਹੋਣਗੇ। ਸਾਲ 2019 ‘ਚ ਕਾਂਗਰਸ ਦੇ 10 ਵਿਧਾਇਕ ਭਾਜਪਾ ‘ਚ ਸ਼ਾਮਲ ਹੋਏ ਸਨ। ਲੇਕਰ ਮੁਤਾਬਕ ਜਦੋਂ ‘ਆਪ’ ਉਮੀਦਵਾਰ ਹਲਫਨਾਮੇ ‘ਤੇ ਹਸਤਾਖਰ ਕਰਨਗੇ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ‘ਆਪ’ ਛੱਡ ਕੇ ਦੂਜੀ ਪਾਰਟੀ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਵਿਧਾਇਕ ਵਜੋਂ ਅਯੋਗ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਨੇਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਹਲਫਨਾਮੇ ਉਨ੍ਹਾਂ ਦੇ ਵੋਟਰਾਂ ਵਿਚ ਵੰਡੇ ਜਾਣਗੇ। ਇਸ ਤੋਂ ਇਲਾਵਾ ਕੋਈ ਵੀ ਉਮੀਦਵਾਰ ਅਜਿਹਾ ਕਰਦੇ ਹਨ ਤਾਂ ਵੋਟਰ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਏਲੇਕਸੋ ਰੇਜਿਨਾਲਡੋ ਲੌਰੈਂਕੋ ਵਰਗੇ ਕਾਂਗਰਸ ਦੇ ਕਈ ਉਮੀਦਵਾਰ ਚੋਣਾਂ ਲਈ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੱਕ ਹੋਰ ਉਮੀਦਵਾਰ ਵੀ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ। ਗੋਆ ਵਿਚ ਸਾਲ 2017 ਦੇ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 40 ਮੈਂਬਰੀ ਸਦਨ ‘ਚ ਸਭ ਤੋਂ ਜ਼ਿਆਦਾ (17) ਸੀਟਾਂ ਜਿੱਤੀਆਂ ਸਨ ਤੇ ਭਾਜਪਾ ਨੂੰ 13 ਮਿਲੀਆਂ ਸਨ। ਹਾਲਾਂਕਿ ਕਾਂਗਰਸ ਨੂੰ ਪਿੱਛੇ ਛੱਡਦੇ ਹੋਏ ਭਾਜਪਾ ਨੇ ਖੇਤਰੀ ਦਲਾਂ ਨਾਲ ਗਠਜੋੜ ਕੀਤਾ ਤੇ ਸਰਕਾਰ ਬਣਾਈ ਸੀ।