ਭ੍ਰਿਸ਼ਟਾਚਾਰ ਖਿਲਾਫ ਚੱਲੇ ਰਾਸ਼ਟਰ ਪੱਧਰੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਨਿਕਲੀ ਆਮ ਆਦਮੀ ਪਾਰਟੀ (ਆਪ) ਨੂੰ ਨਵੰਬਰ ਵਿੱਚ 2022 ਵਿੱਚ 10 ਸਾਲ ਪੂਰੇ ਹੋ ਜਾਠਣਗੇ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਵੱਡੇ-ਵੱਡੇ ਸਿਆਸੀ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਸੱਤਾ ‘ਤੇ ਕਾਬਜ਼ ਹੋਈ। ‘ਆਪ’ ਹੁਣ ਦੁਬਾਰਾ ਕੌਮੀ ਪਾਰਟੀ ਬਣਨ ਵੱਲ ਤੇਜ਼ੀ ਨਾਲ ਕਦਮ ਵਧਾ ਰਹੀ ਹੈ, ਹਾਲਾਂਕਿ ਦਿੱਲੀ ਤੇ ਪੰਜਾਬ ਤੋਂ ਇਲਾਵਾ ਹੋਰ ਕਿਸੇ ਰਾਜ ਵਿੱਚ ਪਾਰਟੀ ਨੂੰ ਉਹੋ ਜਿਹੀ ਸਫ਼ਲਤਾ ਨਹੀਂ ਮਿਲੀ।
ਹਾਲਾਂਕਿ ਪਾਰਟੀ ਆਗੂਆਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਜਲਦ ਹੀ ਕੌਮੀ ਪਾਰਟੀ ਬਣੇਗੀ। ਇਸ ਮੁੱਦੇ ‘ਤੇ ਇੱਕ ਇੰਟਰਵਿਊ ਵਿੱਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬੀਜੇਪੀ ਨੂੰ ਚੁਣੌਤੀ ਦੇਣ ਵਿੱਚ ਘੱਟੋ-ਘੱਟ 15-20 ਸਾਲ ਲੱਗ ਸਕਦੇ ਹਨ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਸ ਦਾ ਆਪਣਾ ਅਰਥਮੈਟਿਕ ਹੈ। 2019 ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 27 ਲੱਖ ਵੋਟਾਂ ਮਿਲੀਆਂ, ਜਦਕਿ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਕਿਸੇ ਵੀ ਪਾਰਟੀ ਨੂੰ 20 ਕਰੋੜ ਜਾਂ ਇਸ ਤੋਂ ਵੱਧ ਵੋਟਾਂ ਚਾਹੀਦੀਆਂ ਹਨ। ਇਹ ਕੁਝ ਸਾਲਾਂ ਵਿੱਚ ਨਹੀਂ ਕੀਤਾ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਇੱਕ-ਦੋ ਰਾਜਾਂ ਵਿੱਚ ਚੋਣਾਂ ਜਿੱਤ ਕੇ ਇੱਕ ਸ਼ਕਤੀ ਵਜੋਂ ਉਭਰਨਾ ਇੱਕ ਗੱਲ ਹੈ ਪਰ ਲੋਕ ਸਭਾ ਚੋਣਾਂ ਜਿੱਤਣਾ ਦੂਜੀ ਗੱਲ ਹੈ। ਦੇਸ਼ ਦੇ ਸਿਆਸੀ ਇਤਿਹਾਸ ਵਿੱਚ ਸਿਰਫ ਕਾਂਗਰਸ ਤੇ ਬੀਜੇਪੀ ਹੀ ਅਜਿਹੀਆਂ ਦੋ ਪਾਰਟੀਆਂ ਹਨ ਜੋ ਨੈਸ਼ਨਲ ਬਣ ਸਕੀਆਂ ਹਨ। ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਹੋਰ ਪਾਰਟੀ ਅਜਿਹਾ ਕਰ ਸਕਦੀ ਹੈ। ਪਰ ਅਜਿਹਾ ਕਰਨ ਲਈ 15-20 ਸਾਲ ਤੱਕ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਬੀਜੇਪੀ ਨੂੰ ਅਜਿਹਾ ਕਰਨ ਵਿੱਚ 50 ਸਾਲ ਦਾ ਸਮਾਂ ਲੱਗਾ। ਬੀਜੇਪੀ ਨੇ 1978 ਵਿੱਚ ਸਫਰ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਉਹ ਅੱਜ ਇਥੇ ਤੱਕ ਪਹੁੰਚ ਸਕੀ ਹੈ।