ਹਲਕਾ ਲੰਬੀ ‘ਚ ਮੰਡੀ ਕਿੱਲਿਆਂਵਾਲੀ ਦੀ ਟਰੱਕ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਚੁਣੇ ਜਾਣ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਲਕਾ ਲੰਬੀ ਦੇ ਵਿਧਾਇਕ ਦੇ ਘਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ।
ਕੜਾਕੇ ਦੀ ਗਰਮੀ ‘ਚ ਬੈਠੇ ਆਮ ਆਦਮੀ ਪਾਰਟੀ ਹਲਕਾ ਲੰਬੀ ਦੇ ਵਰਕਰ, ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਰੋਸ ਪ੍ਰਗਟ ਕਰ ਰਹੇ ਹਨ ਕਿ ਮੰਡੀ ਕਿਲਿਆਂਵਾਲੀ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਗਲਤ ਚੋਣ ਹੋਈ ਹੈ । ਧਰਨੇ ਵਿਚ ਬੈਠੇ ਆਮ ਆਦਮੀ ਪਾਰਟੀ ਦੇ ਆਗੂ ਗੁਰਬੀਰ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਨਾਲ ਲੰਮੇ ਸਮੇ ਤੋ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਹਲਕਾ ਇੰਚਾਰਜ ਵੀ ਰਹਿ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਦਾ ਦੋਸ਼ ਹੈ ਕੇ ਮੰਡੀ ਕਿਲਿਆਂਵਾਲੀ ਵਾਲੀ ਦੇ ਟਰੱਕ ਯੂਨੀਅਨ ਦਾ ਪ੍ਰਧਾਨ ਗਲਤ ਚੁਣਿਆ ਗਿਆ ਹੈ ਜਿਸ ਦੇ ਵਿਰੋਧ ਵਿਚ ਅੱਜ ਅਸੀਂ ਹਲਕਾ ਵਿਧਾਇਕ ਦੇ ਘਰ ਅੱਗੇ ਬੈਠੇ ਹਾਂ। ਅਸੀਂ ਉਦੋਂ ਤੱਕ ਬੈਠੇ ਹਾਂ ਜਦੋਂ ਤੱਕ ਵਿਧਾਇਕ ਸਾਡੀ ਗੱਲ ਨਹੀਂ ਸੁਣਦਾ । ਉਨ੍ਹਾਂ ਕਿਹਾ ਕਿ ਵਿਧਾਇਕ ਬਾਹਰ ਗਏ ਹਨ ਜਦੋਂ ਤੱਕ ਆਉਂਦੇ ਨਹੀਂ ਅਤੇ ਸਾਡੀ ਗੱਲ ਨਹੀਂ ਸੁਣਦੇ ਅਤੇ ਉਕਤ ਪ੍ਰਧਾਨ ਨੂੰ ਨਹੀਂ ਬਦਲਦੇ ਅਸੀਂ ਉਦੋਂ ਤੱਕ ਬੈਠੇ ਰਹਾਂਗੇ।।