ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿਚ ਹੋਮਗਾਰਡ ਨੇ ਅਲੀਗੜ੍ਹ ਦੇ ਇਕ ਨਿੱਜੀ ਹਸਪਤਾਲ ‘ਤੇ ਗੰਭੀਰ ਦੋਸ਼ ਲਗਾਏ ਹਨ। ਹੋਮਗਾਰਡ ਨੇ ਦੱਸਿਆ ਕਿ ਪੱਥਰੀ ਦਾ ਆਪ੍ਰੇਸ਼ਨ ਕਰਨ ਦੇ ਨਾਂ ‘ਤੇ ਅਲੀਗੜ੍ਹ ਵਿਚ ਇਕ ਨਿੱਜੀ ਹਸਪਤਾਲ ਦੇ ਚਕਿਤਸਕ ਵੱਲੋਂ ਕਿਢਨੀ ਕੱਡ ਲਈ ਗਈ। 12 ਦਿਨ ਸਾਬਕਾ ਹੋਮਗਾਰਡ ਨੂੰ ਫਿਰ ਤੋਂ ਦਰਦ ਦੀ ਸ਼ਿਕਾਇਤ ਹੋਈ ਤਾਂ ਅਲਟਰਾਸਾਊਂਡ ਕਰਾਉਣ ‘ਤੇ ਖੁਲਾਸਾ ਹੋਇਆ ਕਿ ਕਿਡਨੀ ਗਾਇਬ ਹੈ।
ਹੋਮਗਾਰਡ ਸੁਰੇਸ਼ ਕੁਮਾਰ ਪਿੰਡ ਨਗਲਾ ਤਾਲ ਵਾਸੀ ਸੀਡੀਓ ਸਚਿਨ ਦੇ ਕੋਲ ਤਾਇਨਾਤ ਹੈ। ਸੁਰੇਸ਼ ਦਾ ਦੋਸ਼ ਹੈ ਕਿ ਪੱਤਰੀ ਦਾ ਆਪ੍ਰੇਸ਼ਨ ਕਰਾਉੁਣ ਲਈ ਉਹ 14 ਅਪ੍ਰੈਲ ਨੂੰ ਅਲੀਗੜ੍ਹ ਦੇ ਹਸਪਤਾਲ ਵਿਚ ਗਏ ਸਨ ਜਿਥੇ ਚਕਿਤਸਕ ਨੇ ਆਪ੍ਰੇਸ਼ਨ ਕਰਦੇ ਸਮੇਂ ਕਿਡਨੀ ਕੱਢ ਲਈ। ਅਲਟਰਾਸਾਊਂਡ ਦੀ ਰਿਪੋਰਟ ਵਿਚ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਗੁਜਰਾਤ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਜਾਰੀ ਕੀਤੀ ਦੂਜੀ ਲਿਸਟ, ਹੁਣ ਤੱਕ ਕੁੱਲ 89 ਉਮੀਦਵਾਰਾਂ ਦਾ ਐਲਾਨ
ਹੋਮਗਾਰਡ ਦਾ ਕਹਿਣਾ ਹੈ ਕਿ ਜਦੋਂ ਉਹ ਆਪ੍ਰੇਸ਼ਨ ਕਰਾਉਣ ਲਈ ਹਸਪਤਾਲ ਗਏ ਸਨ ਤਾਂ ਡਾਕਟਰ ਨੇ ਜਲਦਬਾਜ਼ੀ ਨਾਲ ਆਪ੍ਰੇਸ਼ਨ ਕਰ ਦਿੱਤਾ ਜਦੋਂ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਕੋਲ ਪੈਸੇ ਘੱਟ ਸਨ ਪਰ ਡਾਕਟਰ ਨੇ ਕਿਹਾ ਕਿ ਪੈਸੇ ਆਉਂਦੇ ਰਹਿਣਗੇ, ਤੁਹਾਡੇ ਆਪ੍ਰੇਸ਼ਨ ਦਾ ਸਮਾਂ ਹੋ ਗਿਆ ਹੈ।
ਡਾਕਟਰ ਨੇ ਆਪ੍ਰੇਸ਼ਨ ਕਰ ਦਿੱਤਾ। 29 ਅਕਤੂਬਰ ਨੂੰ ਸੁਰੇਸ਼ ਨੂੰ ਫਿਰ ਤੋਂ ਦਰਦ ਹੋਇਆ ਤਾਂ ਉਹ ਅਲਟਰਾਸਾਊਂਡ ਕਰਾਉਣ ਗਿਆ ਜਿਥੇ ਪਹਿਲਾਂ ਵੀ ਕਰਵਾਇਆ ਸੀ। ਰਿਪੋਰਟ ਵਿਚ ਚਕਿਤਸਕ ਨੇ ਦੱਸਿਆ ਕਿ ਖੱਬੇ ਪਾਸੇ ਦੀ ਕਿਡਨੀ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਸ਼ਹਿਰ ਦੇ ਇਕ ਡਾਕਟਰ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਕਿਡਨੀ ਪੱਥਰ ਦੀ ਵਜ੍ਹਾ ਨਾਲ ਡੈਮੇਜ ਹੋ ਗਈ ਹੋਵੇ ਤੇ ਕੱਢਣੀ ਪਈ ਹੋਵੇ ਜਾਂ ਫਿਰ ਆਪ੍ਰੇਸ਼ਨ ਦੇ ਬਾਅਦ ਕਿਡਨੀ ਸਿਕੁੜ ਗਈ ਹੋਵੇ ਇਸ ਦਾ ਪਤਾ ਸੀਟੀ ਸਕੈਨ ਤੋਂ ਲੱਗ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: