ਅਬੋਹਰ ਪੁਲਿਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਚੋਰੀ ਦੇ 81 ਮੋਬਾਈਲ, 10 ਬਾਈਕ ਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਨਗਰ ਥਾਣਾ ਨੰਬਰ ਦੋ ਦੀ ਪੁਲਿਸ ਨੇ ਉਨ੍ਹਾਂ ਨੂੰ ਫੜਿਆ ਹੈ।
ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਠਾਕਰ ਆਬਾਦੀ ਵਿਚ ਜੁੱਤੀਆਂ ਬਣਾਉਣ ਵਾਲੀ ਦੁਕਾਨ ‘ਤੇ ਚੋਰੀ ਹੋਈ ਸੀ। ਉਸ ਚੋਰੀ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਨੇ ਆਕਾਸ਼ ਪੁੱਤਰ ਸੁਰੇਸ਼ ਕੁਮਾਰ, ਗੌਰਵ ਪੁੱਤਰ ਰਾਜੇਂਦਰ ਕੁਮਾਰ, ਹਨੀ ਪੁੱਤਰ ਸੰਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਉਸ ਦਾ ਚੌਥੀ ਸਾਥੀ ਕਰਨ ਪੁੱਤਰ ਤੁਲਗੀਰਾਮ ਫਰਾਰ ਹੋਣ ਵਿਚ ਸਫਲ ਰਿਹਾ ਸੀ।
ਪੁੱਛਗਿਛ ਦੌਰਾਨ ਉਪਰੋਕਤ ਤਿੰਨਾਂ ਨੇ ਕਬੂਲ ਕੀਤਾ ਕਿ ਉਹ ਲੋਕ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਮੋਬਾਈਲ ਵਿਚ ਦੋ ਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੋਕ ਜੋ ਵੀ ਮੋਬਾਈਲ ਜਾਂ ਦੋ ਪਹੀਆ ਵਾਹਨ ਚੋਰੀ ਕਰਦੇ ਹਨ ਉਸ ਨੂੰ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਕੁਲਦੀਪ ਸਿੰਘ ਵਾਸੀ ਕੰਬੋਜ ਮੁਹੱਲਾ ਨੂੰ ਵੇਚਦੇ ਹਨ।
ਜਿਸ ‘ਤੇ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਦੀ ਟੀਮ ਨੇ ਕਾਵਾਈ ਕਰਦੇ ਹੋਏ ਹਰਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ‘ਤੇ 81 ਮੋਬਾਈਲ 1 ਮੋਟਰਸਾਈਕਲ ਤੇ ਇਕ ਐਕਟਿਵ ਬਰਾਮਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: