ਚੀਨ ਵਿੱਚ ਬੁੱਧਵਾਰ ਨੂੰ 20 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜੋਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਦੀ ਗਿਣਤੀ ਹੈ। ਸ਼ੰਘਾਈ ਵਿੱਚ ਲੌਕਡਾਊਨ ਤੇ ਜ਼ੀਰੋ ਕੋਵਿਡ ਪਾਲਿਸੀ ਲਾਗੂ ਹੋਣ ਦੇ ਬਾਵਜੂਦ ਵਾਇਰਸ ਦੇ ਮਾਮਲੇ ਵਧੇ ਹਨ।
ਮਾਰਚ ਤੱਕ, ਚੀਨ ਨੇ ਲੌਕਡਾਊਨ, ਸਾਮੂਹਿਕ ਪ੍ਰੀਖਣ ਤੇ ਕੌਮਾਂਤਰੀ ਯਾਤਰਾ ‘ਤੇ ਸਖਤ ਪਾਬੰਦੀਆਂ ਦੇ ਨਾਲ ਮਾਮਲਿਆਂ ‘ਤੇ ਕਾਬੂ ਕੀਤਾ ਹੋਇਆ ਸੀ ਪਰ ਹੁਣੇ ਜਿਹੇ ਦੇ ਹਫਤਿਆਂ ਵਿੱਚ ਹਰੇਕ ਦਿਨ ਮਾਮਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਚੁੱਕੀ ਹੈ।
ਨੈਸ਼ਨਲ ਹੈਲਥ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਨੇ ਬੁੱਧਵਾਰ ਨੂੰ 20,472 ਲਾਗ ਦੇ ਮਾਮਲੇ ਦਰਜ ਕੀਤੇ ਹਨ, ਦੂਜੇ ਪਾਸੇ ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਇਨ੍ਹਾਂ ਵਿੱਚੋਂ ਵਧੇਰੇ ਮਾਮਲੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੇ ਹਨ। ਪਰ ਸ਼ੰਘਾਈ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
25 ਮਿਲੀਅਨ ਦੀ ਅਬਾਦੀ ਵਾਲੇ ਇਸ ਸ਼ਹਿਰ ਨੇ ਪਿਛਲੇ ਹਫਤੇ ਕਈ ਪੜਾਵਾਂ ਵਿੱਚ ਲੌਕਡਾਊਨ ਲਗਾਇਆ, ਜਿਸ ਨਾਲ ਘਬਰਾਹਟ ਤੇ ਵੱਡੇ ਪੱਧਰ ‘ਤੇ ਟੈਸਟਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਰਾਜ ਦੇ ਪ੍ਰਸਾਰਕ ਸੀਸੀਟੀਵੀ ਦੀ ਰਿਪੋਰਟ ਮੁਤਾਬਕ ਸ਼ਹਿਰ ਬੁੱਧਵਾਰ ਨੂੰ ਪੂਰੀ ਆਬਾਦੀ ‘ਤੇ ਨਵੇਂ ਸਿਰੇ ਤੋਂ ਟੈਸਟ ਸ਼ੁਰੂ ਕਰੇਗਾ, ਤਾਜ਼ਾ ਭੋਜਨ ਦੀ ਕਮੀ ਤੇ ਬੰਦ ਅੰਦੋਲਨਾਂ ਕਰਕੇ ਲੋਕਾਂ ਵਿੱਚ ਗੁੱਸਾ ਵਧ ਰਿਹ ਹੈ। ਚੀਨ ਵਿੱਚ 2019 ਦੇ ਅਖੀਰ ਵਿੱਚ ਵੁਹਾਨ ਤੋਂ ਪਹਿਲੀ ਵਾਰ ਕੋਰੋਨਾ ਵਾਇਰਸ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਚੀਨ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ, ਇਸ ਤੋਂ ਹਰ ਕੋਈ ਜਾਣੂ ਹੈ।