ਫਰੀਦਕੋਟ ਦੇ ਗੋਲੇਵਾਲਾ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਾਂਡ ਵਿਚ ਫੜੇ ਗਏ ਮੁਲਜ਼ਮ ਵਿੱਕੀ ਮਸੀਹ ਨੇ ਪੁਲਿਸ ਕਸਟੱਡੀ ਵਿਚ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸਮੇਂ ਰਹਿੰਦੇ ਪੁਲਿਸ ਮੁਲਾਜ਼ਮਾਂ ਨੇ ਗੰਭੀਰ ਤੌਰ ‘ਤੇ ਜ਼ਖਮੀ ਮੁਲਜ਼ਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਹੈ, ਜਿਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਘਟਨਾ ਦੀ ਪੁਸ਼ਟੀ ਸਦਰ ਫਰੀਦਕੋਟ ਪੁਲਿਸ ਇੰਚਾਰਜ ਗੁਰਜਿੰਦਰ ਸਿੰਘ ਵੱਲੋਂ ਕੀਤੀ ਗਈ ਹੈ।
23 ਅਪ੍ਰੈਲ ਨੂੰ ਗੋਲੇਵਾਲਾ ਵਿਚ ਕਾਰ ਸਵਾਰ 2 ਲੋਕਾਂ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀਆਂ ਤੇ ਸੜਕ ‘ਤੇ ਬਿਖਰੇ ਗਏ ਸਨ ਜਿਸ ਦੇ ਬਾਅਦ ਲੋਕਾਂ ਵਿਚ ਗੁੱਸਾ ਵਧ ਗਿਆ। ਘਟਨਾ ਦੀ ਸੂਚਨਾ ‘ਤੇ ਪੁਲਿਸ-ਪ੍ਰਸ਼ਾਸਨ ਹਰਕਤ ਵਿਚ ਆਇਆ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਿਲੀ ਵੱਡੀ ਲੀਡ ਤਹਿਤ ਕਾਰ ਨੰਬਰ ਦੇ ਸਹਾਰੇ ਮੁਲਜ਼ਮ ਵਿੱਕੀ ਮਸੀਹ ਤੇ ਰੂਪ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਬਿਲਾਵਲ ਦੇ ਭਾਰਤ ਦੌਰੇ ਤੋਂ ਪਹਿਲਾਂ ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੁਕ-‘ਅੱਤਵਾਦ ਫੈਲਾਉਣ ਵਾਲੇ ਦੇਸ਼ ਨਾਲ ਸਬੰਧ ਮੁਸ਼ਕਲ’
ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਯਾਨੀ 28 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਪੁਲਿਸ ਰਿਮਾਂਡ ਦੌਰਾਨ ਵਿੱਕੀ ਮਸੀਹ ਨੇ ਬਲੇਡ ਨਾਲ ਗਲਾ ਕੱਟ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਬਲੇਡ ਉਸ ਨੂੰ ਸਟਾਫ ਬਾਥਰੂਮ ਵਿਚ ਮਿਲਿਆ ਸੀ। ਉਹ ਸਟਾਫ ਬਾਥਰੂਮ ਵਿਚ ਉਸ ਸਮੇਂ ਪਹੁੰਚਿਆ ਸੀ ਜਦੋਂ ਹਵਾਲਾਤੀਆਂ ਦੇ ਬਾਥਰੂਮ ਵਿਚ ਪਾਣੀ ਨਹੀਂ ਆ ਰਿਹਾ ਸੀ। ਬਾਥਰੂਮ ਵਿਚ ਉਹ ਬਲੇਡ ਲੁਕਾ ਕੇ ਹਵਾਲਾਤ ਵਿਚ ਲਿਆਇਆ।
ਵੀਡੀਓ ਲਈ ਕਲਿੱਕ ਕਰੋ -: