ਬਠਿੰਡਾ ਵਿਚ ਬੀਤੀ ਰਾਤ ਲਗਭਗ ਸਾਢੇ ਤਿੰਨ ਵਜੇ ਸਕੋਡਾ ਕਾਰ ਸਵਾਰ ਲੋਕਾਂ ਨੇ ਥਾਣਾ ਕੈਂਟ ਕੋਲ ਲੱਗੇ ਨਾਕੇ ਨੂੰ ਤੋੜ ਕੇ ਪੁਲਿਸ ਮੁਲਾਜ਼ਮ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਮੁਲਾਜ਼ਮ ਮੌਕੇ ‘ਤੇ ਖੜ੍ਹੇ ਥਾਣਾ ਕੈਂਟ ਦੇ ਮੁਲਾਜ਼ਮ ਤੋਂ ਉਸ ਦੀ SLR ਖੋਹ ਕੇ ਫਰਾਰ ਹੋ ਗਏ। ਕਾਰ ਸਵਾਰ ਬਠਿੰਡਾ ਸਿਟੀ ਵੱਲ ਭੱਜੇ। ਸੂਚਨਾ ਮਿਲਣ ਦੇ ਬਾਅਦ ਬਠਿੰਡਾ ਪੁਲਿਸ ਨੇ ਸਾਰੇ ਸ਼ਹਿਰ ਨੂੰ ਸੀਲ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਥਾਣਾ ਕੈਂਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਵਿਚ ਬਠਿੰਡਾ ਵੱਲ ਆ ਰਹੀ ਸਕੋਡਾ ਕਾਰ ਵਿਚ ਕੁਝ ਸ਼ੱਕੀ ਲੋਕ ਬੈਠੇ ਹਨ। ਥਾਣਾ ਕੈਂਟ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰ ਦਿੱਤੀ। ਸਕੋਡਾ ਕਾਰ ਥਾਣਾ ਕੈਂਟ ਕੋਲ ਲੱਗੇ ਨਾਕੇ ‘ਤੇ ਪਹੁੰਚੀ ਤਾਂ ਪੁਲਿਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਰੋਕਣ ਦੀ ਬਜਾਏ ਮੁਲਜ਼ਮਾਂ ਨੇ ਨਾਕਾ ਤੋੜ ਕੇ ਮੁਲਾਜ਼ਮਾਂ ਦੇ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਪੰਜਾਬ ‘ਚ ਹੜਤਾਲ ‘ਤੇ ਗਏ PRTC ਤੇ ਪਨਬੱਸ ਦੇ ਮੁਲਾਜ਼ਮ, 3 ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ
ਕਾਰ ਸਵਾਰ ਬਦਮਾਸ਼ ਬਾਹਰ ਨਿਕਲੇ ਤੇ ਪੁਲਿਸ ਮੁਲਾਜ਼ਮਾਂ ਤੋਂ ਉਸ ਦੀ ਐੱਸਐੱਲਆਰ ਖੋਹ ਕੇ ਫਰਾਰ ਹੋ ਗਏ। ਘਟਨਾ ਦੇ ਬਾਅਦ ਤੁਰੰਤ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਦੇ ਬਾਅਦ ਬਠਿੰਡਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ। ਬਠਿੰਡਾ ਸਿਟੀ ਵਿਚ ਸਾਰੀਆਂ ਥਾਵਾਂ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਸਕੋਡਾ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: