ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ ‘ਤੇ ਨਸ਼ੇ ਵਿਚ ਧੁੱਤ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੇ ਮਾਮਲੇ ‘ਤੇ ਏਅਰਲਾਈਨਸ ਨੇ ਐਕਸ਼ਨ ਲਿਆ ਹੈ। ਏਅਰ ਇੰਡੀਆ ਨੇ ਦੋਸ਼ੀ ਯਾਤਰੀ ‘ਤੇ 30 ਦਿਨਾਂ ਤੱਕ ਪ੍ਰਤੀਬੰਧ ਲਗਾ ਦਿੱਤਾ ਹੈ ਜਿਸ ਦੇ ਬਾਅਦ ਹੁਣ ਉਹ ਇਸ ਦੌਰਾਨ ਹਵਾਈ ਯਾਤਰਾ ਨਹੀਂ ਕਰ ਸਕੇਗਾ। ਦਰਅਸਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ‘ਚ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਬਿਜ਼ਨੈੱਸ ਕਲਾਸ ਵਿਚ ਬੈਠੀ ਇਕ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰ ਦਿੱਤਾ ਸੀ ਜਿਸ ਦੀ ਸ਼ਿਕਾਇਤ ਮਹਿਲਾ ਵੱਲੋਂ ਟਾਟੂ ਸਮੂਹ ਦੇ ਪ੍ਰਧਾਨ ਐੱਨ. ਚੰਦਰਸ਼ੇਖਰਨ ਤੋਂ ਕੀਤੀ ਗਈ। ਨਾਲ ਹੀ ਉਨ੍ਹਾਂ ਨੇ ਫਲਾਈਟ ਦੇ ਕਰੂਅ ‘ਤੇ ਵੀ ਠੋਸ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ।
ਹੁਣ ਇਸ ਮਾਮਲੇ ਵਿਚ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਨਿਊਯਾਰਕ-ਦਿੱਲੀ ਫਲਾਈਟ ‘ਤੇ ਪੁਰਸ਼ ਯਾਤਰੀ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਜਿਸ ਨਾਲ ਇਕ ਯਾਤਰੀ ਨੂੰ ਬਹੁਤ ਪ੍ਰੇਸ਼ਾਨੀ ਹੋਈ। ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਹੈ। ਇਸ ਸਬੰਧ ਵਿੱਚ ਪਹਿਲਾਂ ਹੀ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਅਤੇ ਏਅਰ ਇੰਡੀਆ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ-ਨਾਲ ਰੈਗੂਲੇਟਰੀ ਅਥਾਰਟੀਆਂ ਦੀ ਸਹਾਇਤਾ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵਜੋਂ ਏਅਰ ਇੰਡੀਆ ਨੇ ਯਾਤਰੀ ਨੂੰ 30 ਦਿਨਾਂ ਲਈ ਪ੍ਰਤੀਬੰਧਤ ਕਰ ਦਿੱਤਾ ਹੈ। ਅੱਗੇ ਦੀ ਕਾਰਵਾਈ ਲਈ ਡੀਜੀਸੀਏ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ। ਅਸੀਂ ਏਅਰ ਇੰਡੀਆ ਨੇ ਕਰੂਦੀ ਚੂਕ ਦੀ ਜਾਂਚ ਕਰਨ ਤੇ ਮਾਮਲੇ ਵਿਚ ਜਲਦੀ ਕਾਰਵਾਈ ਵਿਚ ਦੇਰੀ ਦੇ ਕਾਰਨਾਂ ਦਾ ਵੀ ਪਤਾ ਲਗਾਉਣ ਲਈ ਕਮੇਟੀ ਦਾ ਗਠਨ ਕੀਤਾ ਹੈ। ਅਸੀਂ ਜਾਂਚ ਤੇ ਰਿਪੋਰਟਿੰਗ ਪ੍ਰਕਿਰਿਆ ਦੌਰਾਨ ਪੀੜਤ ਯਾਤਰੀ ਤੇ ਉਸ ਦੇ ਪਰਿਵਾਰ ਦੇ ਸੰਪਰਕ ਵਿਚ ਹਾਂ।
ਇਹ ਵੀ ਪੜ੍ਹੋ : 26 ਜਨਵਰੀ ਮੌਕੇ CM ਮਾਨ ਬਠਿੰਡਾ ਤੇ ਰਾਜਪਾਲ ਪੁਰੋਹਿਤ ਜਲੰਧਰ ‘ਚ ਲਹਿਰਾਉਣਗੇ ਤਿਰੰਗਾ
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਸਵਾਰ ਨਸ਼ੇ ਵਿੱਚ ਧੁੱਤ ਵਿਅਕਤੀ ਨੇ 70 ਸਾਲਾ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ। ਬਜ਼ੁਰਗ ਔਰਤ ਨੇ ਇਸ ਬਾਰੇ ਕੈਬਿਨ ਕਰੂ ਨੂੰ ਦੱਸਿਆ। ਇਸਦੇ ਬਾਵਜੂਦ ਵੀ ਉਸ ਸ਼ਖਸ ਨੂੰ ਫੜ੍ਹਿਆ ਨਹੀਂ ਗਿਆ ਅਤੇ ਉਹ ਆਸਾਨੀ ਨਾਲ ਏਅਰਪੋਰਟ ਤੋਂ ਚਲਾ ਗਿਆ। ਇੰਨਾ ਹੀ ਨਹੀਂ ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਮਹਿਲਾ ਨੇ ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੂੰ ਚਿੱਠੀ ਲਿਖੀ।
ਵੀਡੀਓ ਲਈ ਕਲਿੱਕ ਕਰੋ -: