ਸੱਤਾ ਸੰਭਲਾਦਿਆਂ ਹੀ ‘ਆਪ’ ਸਰਕਾਰ ਪੂਰੇ ਐਕਸ਼ਨ ਮੋਡ ਵਿਚ ਹੈ। ਵੱਖ-ਵੱਖ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਰ ਨੇ ਬਾਰਡਰ ਏਰੀਆ ਤੋਂ 77 ਕਨਾਲ 7 ਮਰਲੇ ਜਗ੍ਹਾ ਨੂੰ ਕਬਜ਼ਾ ਮੁਕਤ ਕਰਾਇਆ। ਨਾਲ ਹੀ ਮੰਤਰੀ ਨੇ ਕਬਜ਼ਾਧਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਖੁਦ ਜ਼ਮੀਨ ਛੱਡ ਦੇਣ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ।
ਧਾਲੀਵਾਲ ਨੇ ਰਾਜਾਸਾਂਸੀ ਦੇ ਚੌਗਾਵਾਂ ਬਲਾਕ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਪਹੁੰਚੇ। ਉਸ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਬਲਦੇਵ ਸਿੰਘ ਮਿਆਦੀਆਂ, ਏਡੀਸੀ ਰਣਬੀਰ ਸਿੰਘ ਮੂਧਲ, ਡੀਡੀਪੀਓ ਇਕਬਾਲ ਸਿੰਘ ਤੇ ਪੁਲਿਸ ਵੀ ਨਾਲ ਰਹੀ। ਲਗਭਗ ਇੱਕ ਮਹੀਨੇ ਤੋਂ ਇਸ ਜ਼ਮੀਨ ‘ਤੇ ਕੰਮ ਹੋ ਰਿਹਾ ਸੀ। ਸਾਰਾ ਕੰਮ ਪੂਰਾ ਹੋਣ ਦੇ ਬਾਅਦ ਹੀ ਉਹ ਜ਼ਮੀਨ ਛੁਡਵਾਉਣ ਲਈ ਪਹੁੰਚੇ ਹਨ।
ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕ ਖੁਦ ਕਬਜ਼ਾ ਛੱਡਣ ਲਈ ਫੋਨ ਕਰ ਰਹੇ ਹਨ। ਉਹ ਚੰਗੀ ਗੱਲ ਹੈ। ਜੇਕਰ ਲੋਕ ਖੁਦ ਜ਼ਮੀਨਾਂ ਛੱਡ ਦੇਣਗੇ ਤਾਂ ਸਰਕਾਰ ਉਨ੍ਹਾਂ ‘ਤੇ ਕਾਰਵਾਈ ਨਾ ਕਰਨ ‘ਤੇ ਵਿਚਾਰ ਕਰ ਸਕਦੀ ਹੈ ਪਰ ਜੋ ਕਬਜ਼ਾਧਾਰੀ ਆਸਾਨੀ ਨਾਲ ਜ਼ਮੀਨਾਂ ਛੱਡਣ ਨੂੰ ਤਿਆਰ ਨਹੀਂ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਦੱਸਿਆ ਕਿ ਆਉਣ ਵਾਲੇ ਕੁਝ ਸਮੇਂ ਵਿਚ ਹੀ ਪੰਜਾਬ ਸਰਕਾਰ ਪੂਰੇ ਪੰਜਾਬ ਤੋਂ 1000 ਕਨਾਲ ਦੇ ਲਗਭਗ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਏਗੀ।
ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਕੋਈ ਕਬਜ਼ਾਧਾਰੀ ਜ਼ਮੀਨ ਨਹੀਂ ਛੱਡਦਾ ਹੈ ਤਾਂ ਉਸ ‘ਤੇ ਕਾਰਵਾਈ ਨਾਲ ਪਿਛਲੇ 20-25 ਸਾਲਾਂ ਦਾ ਕਿਰਾਇਆ ਵੀ ਪਾਇਆ ਜਾਵੇਗਾ ਤੇ ਇਹ ਰਕਮ ਉਨ੍ਹਾਂ ਨੂੰ ਦੇਣੀ ਹੀ ਹੋਵੇਗੀ। ਪਿਛਲੀਆਂ ਸਰਕਾਰਾਂ ਨੇ ਜੋ ਗਲਤੀਆਂ ਕੀਤੀਆਂ ਹਨ, ਪੰਜਾਬ ਦੀ ਮਾਨ ਸਰਕਾਰ ਉਨ੍ਹਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: