ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ ਹੋ ਗਿਆ ਹੈ। ਉਸ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਾਖੀ ਦੀ ਮਾਂ ਨੂੰ ਬ੍ਰੇਨ ਟਿਊਮਰ ਸੀ। ਰਾਖੀ ਦੇ ਪਤੀ ਆਦਿਲ ਖਾਨ ਨੇ ਜਯਾ ਸਾਵੰਤ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
ਜਯਾ ਸਾਵੰਤ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਪਿਛਲੇ ਕੁਝ ਸਮੇਂ ਤੋਂ ਰਾਖੀ ਲਗਾਤਾਰ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅਪਡੇਟਸ ਸ਼ੇਅਰ ਕਰ ਰਹੀ ਸੀ। ਪੈਪਰਾਜੀ ਨਾਲ ਗੱਲ ਕਰਦੇ ਹੋਏ, ਉਹ ਕਈ ਵਾਰ ਭੁੱਬਾਂ ਮਾਰ ਕੇ ਰੋਈ ਸੀ।
ਰਾਖੀ ਦੇ ਪ੍ਰਸ਼ੰਸਕ ਉਸ ਦੀ ਮਾਂ ਲਈ ਲਗਾਤਾਰ ਦੁਆਵਾਂ ਕਰ ਰਹੇ ਸਨ। ਹਸਪਤਾਲ ਤੋਂ ਆਪਣੀ ਮਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਉਸ ਨੇ ਪ੍ਰਸ਼ੰਸਕਾਂ ਨੂੰ ਆਪਣੀ ਮਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ। ਇਹ ਰਾਖੀ ਲਈ ਝਟਕੇ ਵਾਂਗ ਹੈ। ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਰਾਖੀ ਨੇ ਦੱਸਿਆ ਕਿ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਰਾਖੀ ਨੇ ਕਿਹਾ, ‘ਮਾਂ ਨਹੀਂ ਰਹੀ।’ ਉਸ ਨੇ ਦੱਸਿਆ ਕਿ ਉਸਦੀ ਮਾਂ ਦਾ ਮਲਟੀ ਆਰਗਨ ਫੇਲ ਹੋ ਗਿਆ ਸੀ। ਉਸ ਦੀ ਹਾਲਤ ਨਾਜ਼ੁਕ ਸੀ। ਕੈਂਸਰ ਉਸ ਦੇ ਗੁਰਦਿਆਂ ਅਤੇ ਫੇਫੜਿਆਂ ਵਿੱਚ ਫੈਲ ਗਿਆ ਸੀ। ਰਾਖੀ ਆਪਣੀ ਗੱਲ ਕਹਿ ਕੇ ਰੋਣ ਲੱਗ ਪਈ।
ਰਾਖੀ ਦੀ ਮਾਂ ਪਿਛਲੇ 3 ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਇਸ ਨਾਲ ਉਸ ਨੇ ਲੰਮੀ ਲੜਾਈ ਲੜੀ। ਉਸ ਦੀ ਹਾਲਤ ਵਿਚ ਸੁਧਾਰ ਵੀ ਹੋਇਆ। ਰਾਖੀ ਪਹਿਲਾਂ ਵੀ ਦੱਸ ਚੁੱਕੀ ਹੈ ਕਿ ਸਲਮਾਨ ਖਾਨ ਨੇ ਉਸਦੀ ਮਾਂ ਦੇ ਇਲਾਜ ਲਈ ਉਸ ਦੀ ਮਦਦ ਕੀਤੀ ਸੀ। ਸਲਮਾਨ ਵਿਚਕਾਰ ਆਪਣੀ ਮਾਂ ਦੀ ਸਿਹਤ ਬਾਰੇ ਅਪਡੇਟ ਲੈਂਦੇ ਰਹਿੰਦੇ ਸਨ।
ਇਹ ਵੀ ਪੜ੍ਹੋ : ਅਮਰੀਕਾ : ਇੱਕ ਮਹੀਨੇ ਅੰਦਰ ਕੈਲੀਫੋਰਨੀਆ ‘ਚ ਚੌਥੀ ਵਾਰ ਅੰਨ੍ਹੇਵਾਹ ਫਾਇਰਿੰਗ, 4 ਮਰੇ
ਰਾਖੀ ਹਾਲ ਹੀ ‘ਚ ਬਿੱਗ ਬੌਸ ਮਰਾਠੀ ‘ਚ ਹਿੱਸਾ ਲੈਣ ਪਹੁੰਚੀ ਸੀ। ਜਦੋਂ ਉਹ ਬਾਹਰ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਹਾਲਤ ਠੀਕ ਨਹੀਂ ਹੈ। ਬਿੱਗ ਬੌਸ ਛੱਡ ਕੇ ਉਹ ਸਿੱਧਾ ਹਸਪਤਾਲ ਪਹੁੰਚ ਗਈ ਸੀ। ਸ਼ੋਅ ਤੋਂ ਬਾਹਰ ਆਉਣ ‘ਤੇ ਉਸ ਨੇ ਪੈਪਰਾਜ਼ੀ ਨੂੰ ਇਹ ਵੀ ਕਿਹਾ ਕਿ ਉਹ ਹਸਪਤਾਲ ਜਾ ਰਹੀ ਹੈ। ਉਸ ਦੀ ਮਾਂ ਦੀ ਸਿਹਤ ਵਿਗੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: