ਸ਼ਰਧਾ ਵਾਲਕਰ ਕਤਲਕਾਂਡ ਵਿਚ ਆਫਤਾਬ ਹੁਣ ਵੀ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਹੈ। ਦਿੱਲੀ ਪੁਲਿਸ ਨੇ ਮੰਨਿਆ ਕਿ ਫਿਲਹਾਲ ਮਾਮਲੇ ਵਿਚ ਜਾਂਚ ਜਾਰੀ ਹੈ ਤੇ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਜਿਹੇ ਸਬੂਤ ਤੇ ਗਵਾਹ ਸਾਹਮਣੇ ਆ ਰਹੇ ਹਨ ਜੋ ਆਫਤਾਬ ਦੀ ਦਰਿੰਦਗੀ ਦੀ ਕਹਾਣੀ ਨੂੰ ਸਾਬਤ ਕਰ ਰਹੇ ਹਨ।
ਮੁੰਬਈ ਦੇ ਓਜ਼ੋਨ ਹਸਪਤਾਲ ਦੇ ਡਾ. ਸ਼ਿਵਪ੍ਰਸਾਦ ਸ਼ਿੰਦੇ ਨੇ ਦੱਸਿਆ ਕਿ 3 ਦਸੰਬਰ 2020 ਨੂੰ ਸ਼ਰਧਾ ਉਨ੍ਹਾਂ ਕੋਲ ਇਲਾਜ ਕਰਾਉਣ ਆਈ ਸੀ। ਉਸ ਦੇ ਸਰੀਰ ‘ਤੇ ਜੋ ਸੱਟਾਂ ਸਨ, ਉਹ ਫਿਜ਼ੀਕਲ ਵਾਇਲੈਂਸ ਦੇ ਚੱਲਦੇ ਹੀ ਆਉਂਦੀਆਂ ਹਨ ਪਰ ਉਸ ਨੇ ਕੁਝ ਵੀ ਖੁੱਲ੍ਹ ਕੇ ਨਹੀਂ ਦੱਸਿਆ। ਉਸ ਦ ਗਰਦਨ ਤੇ ਪਿੱਠ ਵਿਚ ਗੰਭੀਰ ਸੱਟਾਂ ਸਨ।
ਸ਼ਰਧਾ ਨੂੰ ਮਾਰਕੁੱਟ ਦੇ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਚਾਰ ਦਿਨ ਤੱਕ ਉਸ ਦਾ ਇਲਾਜ ਚੱਲਿਆ ਸੀ। ਸ਼ਰਧਾ ਗਰਦਨ ਤੇ ਕਮਰ ਵਿਚ ਤੇਜ਼ ਦਰਦ, ਪੈਰਾਂ ਵਿਚ ਕੰਬਨ ਤੇ ਮਨ ਖਰਾਬ ਹੋਣ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਆਫਤਾਬ ਜਦੋਂ ਸ਼ਰਧਾ ਨੂੰ ਹਸਪਤਾਲ ਲੈ ਕੇ ਆਇਆ ਤਾਂ ਉਸ ਨੇ ਉਸ ਨੂੰ ਆਪਣੀ ਪਤਨੀ ਦੱਸਿਆ ਸੀ। ਸ਼ਰਧਾ ਦੀ ਗਰਦਨ ਤੇ ਪਿੱਠ ਵਿਚ ਦਰਦ ਸੀ ਤੇ ਉਹ ਠੀਕ ਤਰ੍ਹਾਂ ਚੱਲ ਨਹੀਂ ਪਾ ਰਹੀ ਸੀ। ਤਿੰਨ ਦਿਨ ਤੱਕ ਉਹ ਫਿਜ਼ੀਓਥੈਰੇਪੀ ਵੀ ਲੈਂਦੀ ਰਹੀ। ਤਿੰਨ ਦਿਨ ਬਾਅਦ ਅਸੀਂ ਸ਼ਰਧਾ ਨੂੰ ਡਿਸਚਾਰਜ ਕਰ ਦਿੱਤਾ ਸੀ। ਉਨ੍ਹਾਂ ਦਾ ਇਲਾਜ ਚੱਲਣਾ ਸੀ ਪਰ ਨਾ ਉਸ ਨੇ ਫੋਨ ਚੁੱਕਿਆ ਤੇ ਨਾ ਹੀ ਕਦੇ ਵਾਪਸ ਪਰਤ ਕੇ ਆਈ।
ਸ਼ਰਧਾ ਮੁੰਬਈ ਵਿਚ ਜਿਸ ਕਾਲ ਸੈਂਟਰ ਵਿਚ ਕੰਮ ਕਰਦੀ ਸੀ, ਉਸ ਦਾ ਇਕ ਮੈਨੇਜਰ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਨਵੰਬਰ 2020 ਵਿਚ ਸ਼ਰਧਾ ਨਾਲ ਹੋਈ ਚੈਟ ਦੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਸ਼ਰਧਾ ਨੇ 24 ਨਵੰਬਰ 2020 ਨੂੰ ਹੋਈ ਗੱਲਬਾਤ ਵਿਚ ਮੈਨੇਜਰ ਨੇ ਦੱਸਿਆ ਕਿ ਉਹ ਕੱਲ੍ਹ ਹੋਈ ਮਾਰਕੁੱਟ ਕਾਰਨ ਦਫਤਰ ਨਹੀਂ ਆ ਸਕੇਗੀ।
ਮੈਸੇਜ ‘ਚ ਸ਼ਰਧਾ ਕਹਿ ਰਹੀ ਹੈ- ‘ਮੈਨੂੰ ਲੱਗਦਾ ਹੈ ਕਿ ਮੇਰਾ ਬਲੱਡ ਪ੍ਰੈਸ਼ਰ ਘੱਟ ਹੈ ਅਤੇ ਮੇਰੇ ਸਰੀਰ ‘ਚ ਦਰਦ ਹੋ ਰਿਹਾ ਹੈ। ਮੇਰੇ ਵਿੱਚ ਬਿਸਤਰੇ ਤੋਂ ਉੱਠਣ ਦੀ ਤਾਕਤ ਨਹੀਂ ਹੈ।’ ਸ਼ਰਧਾ ਨੇ ਆਪਣੇ ਨਾਲ ਹੋਈ ਮਾਰਕੁੱਟ ਦੀ ਤਸਵੀਰ ਵੀ ਮੈਨੇਜਰ ਨੂੰ ਭੇਜੀ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਸ਼ਰਧਾ ਦੇ ਮੈਨੇਜਰ ਕਰਨ ਨੇ ਕਿਹਾ ਕਿ ਸ਼ਰਧਾ 2020 ‘ਚ ਮੇਰੀ ਟੀਮ ਨਾਲ ਜੁੜੀ ਸੀ। ਉਹ ਬਹੁਤ ਊਰਜਾਵਾਨ ਕੁੜੀ ਸੀ। ਜਦੋਂ ਵੀ ਉਹ ਹਿੰਸਾ ਜਾਂ ਤਣਾਅ ਵਿੱਚੋਂ ਲੰਘਦੀ ਸੀ, ਉਹ ਦਫ਼ਤਰ ਨਹੀਂ ਆਉਂਦੀ ਸੀ। ਉਸ ਨੇ ਕਦੇ ਇਹ ਨਹੀਂ ਦੱਸਿਆ ਸੀ ਕਿ ਉਹ ਕੁੱਟਮਾਰ ਕਾਰਨ ਨਹੀਂ ਆ ਰਹੀ, ਸਗੋਂ ਕੋਈ ਹੋਰ ਕਾਰਨ ਦੱਸਦੀ ਸੀ। ਨਵੰਬਰ 2020 ਵਿੱਚ, ਉਸਨੇ ਆਪਣੇ ਸੁੱਜੇ ਹੋਏ ਚਿਹਰੇ ਦੀ ਇੱਕ ਤਸਵੀਰ ਭੇਜੀ, ਤਾਂ ਮੈਨੂੰ ਪਤਾ ਲੱਗਿਆ ਕਿ ਉਹ ਘਰੇਲੂ ਹਿੰਸਾ ਤੋਂ ਗੁਜ਼ਰ ਰਹੀ ਹੈ।
ਪੁਲਿਸ ਸੂਤਰਾਂ ਮੁਤਾਬਕ ਸ਼ਰਧਾ ਨੇ ਆਪਣੇ ਖਿਲਾਫ ਹੋਈ ਹਿੰਸਾ ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਆਫਤਾਬ ਨੇ ਉਸ ਨੂੰ ਕਿਹਾ ਸੀ ਕਿ ਉਹ ਬਦਲ ਜਾਵੇਗਾ। ਆਫਤਾਬ ਦੇ ਪਰਿਵਾਰ ਵਾਲਿਆਂ ਨੇ ਵੀ ਸ਼ਰਧਾ ਨੂੰ ਭਰੋਸਾ ਦਿੱਤਾ ਸੀ। ਸ਼ਰਧਾ ਅਤੇ ਆਫਤਾਬ ਦਾ ਕਈ ਵਾਰ ਬ੍ਰੇਕਅੱਪ ਹੋਇਆ ਅਤੇ ਦੋਵੇਂ ਆਪਣੀ ਜ਼ਿੰਦਗੀ ‘ਚ ਅਲੱਗ-ਅਲੱਗ ਅੱਗੇ ਵਧਣਾ ਚਾਹੁੰਦੇ ਸਨ ਪਰ ਫਿਰ ਇਕੱਠੇ ਆ ਗਏ।
ਦਿੱਲੀ ਪੁਲਿਸ ਨੂੰ ਆਫਤਾਬ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਇਸ ‘ਚ ਆਫਤਾਬ ਦੇ ਹੱਥ ‘ਚ ਇਕ ਬੈਗ ਨਜ਼ਰ ਆ ਰਿਹਾ ਹੈ। ਸ਼ਰਧਾ ਨਾਲ ਸਬੰਧਤ ਕਿਸੇ ਵੀ ਅਵਸ਼ੇਸ਼ ਨੂੰ ਇਕੱਠਾ ਕਰਨ ਲਈ ਪੁਲਿਸ ਮਹਿਰੌਲੀ ਦੇ ਜੰਗਲਾਂ ਵਿੱਚ ਕੰਬਾਈਨ ਕਰ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਆਫਤਾਬ ਨੇ ਕਈ ਵਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਟੀਮਾਂ ਭੇਜੀਆਂ ਗਈਆਂ ਹਨ, ਜੋ ਉਨ੍ਹਾਂ ਹੋਟਲਾਂ ਅਤੇ ਸਥਾਨਾਂ ਦੀ ਜਾਂਚ ਕਰ ਰਹੀਆਂ ਹਨ ਜਿੱਥੇ ਸ਼ਰਧਾ ਜਾਂ ਆਫਤਾਬ ਗਏ ਸਨ। ਆਫਤਾਬ ਨੇ ਜਿਸ ਚਾਲਾਕੀ ਨਾਲ ਸਾਜ਼ਿਸ਼ ਰਚੀ ਹੈ ਕਿ ਪੁਲਿਸ ਲਈ ਇਸ ਦੀਆਂ ਪਰਤਾਂ ਨੂੰ ਬੇਨਕਾਬ ਕਰਨਾ ਅਤੇ ਘਟਨਾਵਾਂ ਦੀ ਲੜੀ ਨੂੰ ਜੋੜਨਾ ਇੱਕ ਚੁਣੌਤੀ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਆਫਤਾਬ ਅਜੇ ਵੀ ਹਿਰਾਸਤ ‘ਚ ਹੈ ਪਰ ਸਵਾਲ ਖੜ੍ਹੇ ਹੋ ਰਹੇ ਹਨ ਕਿ ਹੁਣ ਤੱਕ ਪੁਲਿਸ ਨੂੰ ਨਾ ਤਾਂ ਕਤਲ ਦਾ ਹਥਿਆਰ ਮਿਲਿਆ ਹੈ ਅਤੇ ਨਾ ਹੀ ਸ਼ਰਧਾ ਦੀ ਲਾਸ਼ ਦਾ ਸਿਰ। ਜੇਕਰ ਆਫਤਾਬ ਆਪਣੇ ਕਬੂਲਨਾਮੇ ‘ਤੇ ਵਾਪਸ ਚਲਾ ਜਾਂਦਾ ਹੈ ਤਾਂ ਕੀ ਹੋਵੇਗਾ? ਪੁਲਿਸ ਸੂਤਰਾਂ ਅਨੁਸਾਰ ਹੁਣ ਤੱਕ ਇਸ ਕੇਸ ਨਾਲ ਸਬੰਧਤ 11 ਅਹਿਮ ਸਬੂਤ ਤੇ ਗਵਾਹ ਮਿਲੇ ਹਨ। ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਆਫਤਾਬ ਸੋਚਦਾ ਹੈ ਕਿ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਅਤੇ ਕਤਲ ਦੇ ਹਥਿਆਰ ਨੂੰ ਲੁਕਾ ਕੇ ਉਹ ਬਚ ਜਾਵੇਗਾ ਤਾਂ ਇਹ ਉਸ ਦੀ ਗਲਤਫਿਹਮੀ ਹੈ।