ਸ਼ਰਧਾ ਕਤਲਕਾਂਡ ਦੀ ਜਾਂਚ ਕਰ ਰਹੀ ਪੁਲਿਸ ਟੀਮ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਹਤਿਆਰੇ ਨੇ ਸ਼ਰਧਾ ਦੇ 35 ਟੁਕੜੇ ਕਰਕੇ ਜੰਗਲਾਂ ਵਿਚ ਸੁੱਟ ਦਿੱਤਾ ਸੀ। ਪੁਲਿਸ ਦੋਸ਼ੀ ਤੋਂ ਪੁੱਛਗਿਛ ਕਰਕੇ ਲਾਸ਼ ਦੇ ਟੁਕੜੇ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਇਸ ਦੇ ਨਾਲ ਹੀ ਉਸ ਤੋਂ ਪੁੱਛਗਿਛ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਕੋਰਟ ਵਿਚ ਜਾਣਕਾਰੀ ਦਿੱਤੀ ਹੈ ਕਿ ਆਫਤਾਬ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਸ਼ਰਧਾ ਦੇ ਮੋਬਾਈਲ ਦੀ ਜਾਣਕਾਰੀ ਨਹੀਂ ਦੇ ਰਿਹਾ ਹੈ। ਨਾਲ ਹੀ ਜਿਸ ਹਥਿਆਰ ਨਾਲ ਉਸ ਨੇ ਸ਼ਰਧਾ ਦੇ ਟੁਕੜੇ ਕੀਤੇ, ਉਸ ਦੀ ਜਾਣਕਾਰੀ ਨਹੀਂ ਦਿੱਤੀ। ਇਸ ਦਰਮਿਆਨ ਦਿੱਲੀ ਦੀ ਸਾਕੇਟ ਕੋਰਟ ਨੇ ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫਤਾਬ ਦਾ ਨਾਰਕੋ ਟੈਸਟ ਕਰਾਉਣ ਦੀ ਇਜਾਜ਼ਤ ਦਿੱਤੀ ਹੈ। ਪੁਲਿਸ ਨੇ ਕੋਰਟ ਤੋਂ ਦੋਸ਼ੀ ਦੇ ਨਾਰਕੋ ਟੈਸਟ ਲਈ ਇਜਾਜ਼ਤ ਮੰਗੀ ਸੀ।
ਇਹ ਵੀ ਪੜ੍ਹੋ : ਮੰਤਰੀ ਮੀਤ ਹੇਅਰ ਦਾ ਦਾਅਵਾ-‘ਪੰਜਾਬ ‘ਚ ਗੈਂਗਸਟਰਵਾਦ, ਨਸ਼ਾ ਪਿਛਲੀਆਂ ਸਰਕਾਰਾਂ ਦੀ ਦੇਣ’
ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਹਤਿਆਰਾ ਆਫਤਾਬ ਵਾਰਦਾਤ ਦੇ ਬਾਅਦ ਵੀ ਸ਼ਰਧਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਚਲਾਉਂਦਾ ਰਿਹਾ। ਪੁਲਿਸ ਪੁੱਛਗਿਛ ਵਿਚ ਇਸ ਦਾ ਖੁਲਾਸਾ ਹੋਇਆ ਹੈ। ਦਰਅਸਲ ਦੋਸ਼ੀ ਇਸ ਲਈ ਸ਼ਰਧਾ ਦਾ ਅਕਾਊਂਟ ਚਲਾਉਂਦਾ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ।
ਦਿੱਲੀ ਪੁਲਿਸ ਨੇ ਸ਼ਰਧਾ ਕਤਲਕਾਂਡ ਦੀਆਂ ਪਰਤਾਂ ਨੂੰ ਖੋਲ੍ਹਣ ਲਈ ਬੁੱਧਵਾਰ ਨੂੰ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ। ਇਸ ਦੌਰਾਨ ਆਫਤਾਬ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ ਗਈ। ਦੂਜੇ ਪਾਸੇ ਪੁਲਿਸ ਨੂੰ ਹੁਣ ਤੱਕ ਆਫਤਾਬ ਦੇ ਪਰਿਵਾਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: