ਸ਼ਰਧਾ ਮਰਡਰ ਕੇਸ ਵਿਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਦੀ ਚਾਰਜਸ਼ੀਟ ਮੁਤਾਬਕ ਆਫਤਾਬ ਪੂਨਾਵਾਲਾ ਨੇ ਆਪਣੀ ਲਿਵ ਇਨ ਪਾਰਟਨਰ ਸ਼ਰਧਾ ਵਾਲਕਰ ਦੀ ਹੱਤਿਆ ਦੇ ਬਾਅਦ ਉਸ ਦਾ ਚਿਹਰਾ ਤੇ ਸਿਰ ਵਿਗਾੜਨ ਲਈ ਬਲੋ ਟਾਰਚ ਦਾ ਇਸਤੇਮਾਲ ਕੀਤਾ ਸੀ। ਆਫਤਾਬ ਨੇ ਕਬੂਲ ਕੀਤਾ ਕਿ ਸ਼ਰਧਾ ਦੀਆਂ ਅਸਥੀਆਂ ਸਾੜਨ ਤੇ ਗਰਾਈਡਿੰਗ ਮਸ਼ੀਨ ਵਿਚ ਪੀਸਣ ਦਾ ਉੁਸ ਦਾ ਪਿਛਲੇ ਖੁਲਾਸਾ ਪੁਲਿਸ ਨੂੰ ਗੁੰਮਰਾਹ ਕਰਨ ਲਈ ਸੀ।
ਪੁਲਿਸ ਦੀ 6600 ਪੰਨ੍ਹਿਆਂ ਦੀ ਚਾਰਜਸ਼ੀਟ ਵਿਚ ਕਿਹਾ ਗਿਆ ਕਿ ਆਫਤਾਬ ਨੇ ਪੁਲਿਸ ਨੂੰ ਆਪਣੇ ਨਵੇਂ ਕਬੂਲਨਾਮੇ ਵਿਚ ਦੱਸਿਆ ਕਿ ਹੱਤਿਆ ਦੀ ਰਾਤ ਉਹ ਆਪਣੇ ਘਰ ਕੋਲ ਇਕ ਹਾਰਡਵੇਅਰ ਦੀ ਦੁਕਾਨ ‘ਤੇ ਗਿਆ ਤੇ ਇਕ ਆਰੀ, ਤਿੰਨ ਬਲੇਡ, ਇਕ ਹਥੌੜਾ ਤੇ ਪਲਾਸਟਿਕ ਦੀ ਕਲਿੱਪ ਖਰੀਦੀ। ਸ਼ਰਧਾ ਦੀ ਲਾਸ਼ ਨੂੰ ਬਾਥਰੂਮ ਵਿਚ ਲੈ ਗਿਆ ਤੇ ਆਰੀ ਨਾਲ ਉਸ ਦੇ ਹੱਥ ਕੱਟੇ ਤੇ ਫਿਰ ਪਾਲੀਥੀਨ ਬੈਗ ਵਿਚ ਰੱਖ ਦਿੱਤਾ। ਉਸ ਨੇ ਇਹ ਬੈਗ ਆਪਣੀ ਰਸੋਈ ਦੇ ਹੇਠਲੇ ਕੈਬਨਿਟ ਵਿਚ ਰੱਖ ਦਿਤੇ।
ਅਗਲੇ ਦਿਨ ਰਾਤ ਲਗਭਗ 2 ਵਜੇ ਉਸ ਨੇ ਸ਼ਰਧਾ ਦੇ ਸਰੀਰ ਦੇ ਪੈਰ ਦੇ ਹਿੱਸੇ ਨੂੰ ਦਿੱਲੀ ਦੇ ਛਤਰਪੁਰ ਜੰਗਲ ਖੇਤਰ ਵਿਚ ਠਿਕਾਣੇ ਲਗਾਇਆ। ਅਗਲੇ 4-5 ਦਿਨਾਂ ਵਿਚ ਆਫਤਾਬ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕੀਤੇ ਤੇ ਉਨ੍ਹਾਂ ਨੂੰ ਦੱਖਣ ਦਿੱਲੀ ਦੇ ਮਹਰੌਲੀ ਵਿਚ ਆਪਣੇ ਘਰ ਵਿਚ ਲਗਭਗ 3 ਹਫਤਿਆਂ ਤੱਕ 300 ਲੀਟਰ ਦੇ ਫਰਿੱਜ ਵਿਚ ਰੱਖਿਆ ਤਾਂ ਕਿ ਉਹ ਸੜਨ ਨਹੀਂ। ਉਸ ਨੇ ਇਕ-ਇਕ ਕਰਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਟਿਕਾਣੇ ਲਗਾਇਆ।
ਚਾਰਜਸ਼ੀਟ ਵਿਚ ਇਹ ਵੀ ਕਿਹਾ ਗਿਆ ਕਿ ਆਫਤਾਬ ਨੇ ਸ਼ਰਧਾ ਦਾ ਫੋਨ ਮੁੰਬਈ ਵਿਚ ਡਿਫਿਊਜ਼ ਕੀਤਾ ਸੀ। ਪਿਛਲੇ ਸਾਲ ਦੇ ਅਖੀਰ ਵਿਚ ਹੋਏ ਪਾਲੀਗ੍ਰਾਫ ਤੇ ਨਾਰਕੋ ਟੈਸਟ ਵਿਚ ਆਫਤਾਬ ਨੇ ਕਤਲ ਦੀ ਗੱਲ ਸਵੀਕਾਰ ਕੀਤੀ ਸੀ।
ਇਹ ਵੀ ਪੜ੍ਹੋ : ‘ਪੰਜਾਬ ‘ਚ ਵਧਾਈ ਜਾਵੇਗੀ ਬਾਸਮਤੀ ਦੀ ਪੈਦਾਵਾਰ, ਦੁਨੀਆ ਭਰ ‘ਚ ਵਧੀ ਡਿਮਾਂਡ’ : CM ਮਾਨ
ਆਫਤਾਬ ਤੇ ਸ਼ਰਧਾ ਵਾਲਕਰ 2019 ਵਿਚ ਇਕ ਡੇਟਿੰਗ ਐਪ ‘ਤੇ ਮਿਲੇ ਸਨ। ਕੁਝ ਸਮੇਂ ਮੁੰਬਈ ਵਿਚ ਰਹਿਣ ਦੇ ਬਾਅਦ ਦੋਵੇਂ ਦਿੱਲੀ ਵਿਚ ਇਕੱਠੇ ਰਹਿਣ ਲੱਗੇ। ਪੁਲਿਸ ਨੇ ਕਿਹਾ ਕਿ ਆਫਤਾਬ ਤੇ ਸ਼ਰਧਾ ਵਿਚ ਘਰੇਲੂ ਖਰਚਿਆਂ, ਬੇਵਫਾਈ ਤੇ ਹੋਰ ਮੁੱਦਿਆਂ ‘ਤੇ ਝਗੜਾ ਹੋਇਆ ਤੇ ਰਿਸ਼ਤੇ ਤਣਾਅਪੂਰਨ ਹੋ ਗਏ। 18 ਮਈ ਨੂੰ ਦੋਵਾਂ ਦਾ ਮੁੰਬਈ ਜਾਣ ਦਾ ਪਲਾਨ ਸੀ ਪਰ ਅਚਾਨਕ ਆਫਤਾਬ ਨੇ ਟਿਕਟ ਕੈਂਸਲ ਕਰਵਾ ਦਿੱਤਾ। ਇਸ ਦੇ ਬਾਅਦ ਖਰਚਿਆਂ ਨੂੰ ਲੈ ਕੇ ਇਕ ਹੋਰ ਲੜਾਈ ਹੋਈ ਤੇ ਗੁੱਸੇ ਵਿਚ ਆਫਤਾਬ ਨੇ 18 ਮਈ 2022 ਨੂੰ ਸ਼ਰਧਾ ਦਾ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: