ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਇਕ ਗਲਾਈਡਰ ਪਲੇਨ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਰਾਬੀ ਕਾਰਨ 500 ਮੀਟਰ ਦੂਰੀ ਦੇ ਬਾਅਦ ਹੀ ਅਚਾਨਕ ਹੇਠਾਂ ਗਿਆ ਅਤੇ ਇਕ ਘਰ ਨਾਲ ਟਕਰਾ ਗਿਆ। ਬਰਵਾੜਾ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਗਲਾਈਡਰ ਪਲੇਨ ਦੇ ਪਾਇਲਟ ਤੇ 14 ਸਾਲ ਦਾ ਬੱਚਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਲੇਨ ਉਡਾਣ ਭਰਨ ਦੇ 1 ਮਿੰਟ ਬਾਅਦ ਹੀ ਕਰੈਸ਼ ਹੋ ਗਿਆ।
ਇਹ ਗਲਾਈਡਰ ਨੀਲੇਸ਼ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਦੇ ਅੱਗੇ ‘ਤੇ ਜਾ ਡਿੱਗਿਆ। ਗਨੀਮਤ ਰਹੀ ਕਿ ਪਰਿਵਾਰ ਦਾ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ। ਖੇਡ ਰਹੇ ਦੋ ਬੱਚੇ ਵਾਲ-ਵਾਲ ਬਚ ਗਏ।
ਗਲਾਈਡਰ ਪਲੇਨ ਨੇ ਵੀਰਵਾਰ ਸ਼ਾਮ ਲਗਭਗ 5.30 ਵਜੇ ਧਨਬਾਦ ਦੇ ਬਰਵਾੜਾ ਹਵਾਈ ਪੱਟੀ ਤੋਂ ਉਡਾਣ ਭਰੀ ਸੀ। ਉਡਾਣ ਭਰਦੇ ਹੀ ਪਲੇਨ ਵਿਚ ਕੁਝ ਤਕਨੀਕੀ ਖਰਾਬੀ ਹੋ ਗਈ ਤੇ ਸੰਤੁਲਨ ਵਿਗੜਨ ਗਿਆ ਜਿਸ ਦੇ ਬਾਅਦ ਪਲੇਨ ਇਕ ਘਰ ਨਾਲ ਟਕਰਾ ਗਿਆ। ਗਲਾਈਡਰ ਵਿਚ ਤਿੰਨ ਲੋਕ ਮੌਜੂਦ ਸਨ ਜਿਸ ਵਿਚ 2 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਪਾਇਲਟ ਨਾਲ ਇਕ ਯਾਤਰੀ ਵੀ ਸੀ, ਜਿਸ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਦੌਰੇ ‘ਤੇ ਆਏ ਅਜੈ ਬੰਗਾ ਨੂੰ ਹੋਇਆ ਕੋਰੋਨਾ, PM ਮੋਦੀ ਤੇ ਵਿੱਤ ਮੰਤਰੀ ਨਾਲ ਹੋਣੀ ਸੀ ਮੁਲਾਕਾਤ
ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਨੀਲੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਅੰਦਰ ਮੌਜੂਦ ਨਹੀਂ ਸੀ, ਜਦੋਂ ਗਲਾਈਡਰ ਮਕਾਨ ਨਾਲ ਟਕਰਾਇਆ ਤਾਂ ਬੱਚੇ ਬਾਹਰ ਖੇਡ ਰਹੇ ਸਨ ਜਿਸ ਵਜ੍ਹਾ ਨਾਲ ਸਿਰਫ ਮਕਾਨ ਨੂੰ ਹੀ ਨੁਕਸਾਨ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -: