NDTV ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ। ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਨੂੰ ਹੋਸਟ ਕੀਤਾ ਜਿਨ੍ਹਾਂ ਵਿਚ ‘ਹਮ ਲੋਕ’, ‘ਰਵੀਸ਼ ਦੀ ਰਿਪੋਰਟ’, ‘ਦੇਸ਼ ਕੀ ਬਾਤ’ ਤੇ ‘ਪ੍ਰਾਈਮ ਟਾਈਮ’ ਸ਼ਾਮਲ ਹੈ। ਰਵੀਸ਼ ਕੁਮਾਰ ਨੂੰ ਦੋ ਵਾਰ ਪੱਤਰਕਾਰੀ ਵਿੱਚ ਯੋਗਦਾਨ ਲਈ ਰਾਮਨਾਥ ਗੋਇਨਕਾ ਐਕਸੀਲੈਂਸ ਅਵਾਰਡ ਅਤੇ 2019 ਵਿੱਚ ਰੈਮਨ ਮੈਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਵੀਸ਼ ਦੇ ਅਸਤੀਫੇ ਤੋਂ ਬਾਅਦ, ਐਨਡੀਟੀਵੀ ਗਰੁੱਪ ਦੇ ਪ੍ਰਧਾਨ ਸੁਪਰਨਾ ਸਿੰਘ ਨੇ ਕਿਹਾ, “ਇੱਥੇ ਬਹੁਤ ਘੱਟ ਪੱਤਰਕਾਰ ਹਨ ਜੋ ਰਵੀਸ਼ ਜਿੰਨਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਉਨ੍ਹਾਂ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਵਿਚ ਦਿਖਦਾ ਹੈ। ਸੁਪਰਨਾ ਨੇ ਕਿਹਾ ਕਿ ਰਵੀਸ਼ ਦਹਾਕਿਆਂ ਤੋਂ ਐਨਡੀਟੀਵੀ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਉਸ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਉਹ ਆਪਣੀ ਨਵੀਂ ਪਾਰੀ ਵਿੱਚ ਬਹੁਤ ਸਫਲ ਹੋਣਗੇ।
ਇਹ ਵੀ ਪੜ੍ਹੋ : ਇਕੱਲੀ ਰਹਿਣ ਵਾਲੀ ਬਜ਼ੁਰਗ ਮਹਿਲਾ ਦਾ ਆਇਆ 21 ਲੱਖ ਬਿੱਲ, ਵਿਰੋਧ ਕਰਨ ਢੋਲ ਲੈ ਕੇ ਪਹੁੰਚੀ ਬਿਜਲੀ ਦਫਤਰ
ਦੱਸ ਦੇਈਏ ਕਿ ਰਵੀਸ਼ ਕੁਮਾਰ ਦਾ ਅਸਤੀਫਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ NDTV ਦੇ ਕਾਰਜਕਾਰੀ ਸਹਿ-ਚੇਅਰਮੈਨ ਪ੍ਰਣਬ ਰਾਏ ਨੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਈ ਦਿਨਾਂ ਤੋਂ ਰਵੀਸ਼ ਕੁਮਾਰ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਡਾਕ ਭੇਜ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: