ਕਾਂਗਰਸ ਵੱਲੋਂ ਅੱਜ ਲੰਮੇ ਸਮੇਂ ਦਾ ਸਸਪੈਂਸ ਖ਼ਤਮ ਕਰਦੇ ਹੋਏ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ। ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੀ.ਐੱਮ. ਫ਼ੇਸ ਐਲਾਨਿਆ ਹੈ।
ਸੀ.ਐੱਮ. ਫ਼ੇਸ ਦੇ ਐਲਾਨ ਪਿੱਛੋਂ ਚਰਨਜੀਤ ਸਿੰਘ ਚੰਨੀ ਭਾਵੁਕ ਹੋ ਗਏ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਤੇ ਰਾਹੁਲ ਗਾਂਧੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਗਰੀਬ ਨੂੰ ਮੁੱਖ ਮੰਤਰੀ ਉਮੀਵਾਰ ਐਲਾਨਿਆ।
ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਨਾ ਸੋਵਾਂਗਾ ਨਾ ਸੌਣ ਦੇਵਾਂਗੇ। ਮੈਂ ਸਿਰਫ ਜ਼ਰੀਆ ਹੋਵਾਂਗਾ, ਜੋ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ, ਜੋ ਸੁਨੀਲ ਜਾਖੜ ਕਰਨਾ ਚਾਹੁਣਗੇ ਉਹ ਕਰ ਸਕਣਗੇ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸੀ.ਐੱਮ. ਫ਼ੇਸ ਦੇ ਐਲਾਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੇਰਾ ਫ਼ੈਸਲਾ ਨਹੀਂ ਸਗੋਂ ਪੰਜਾਬ ਦੀ ਜਨਤਾ ਫੈਸਲਾ ਹੈ। ਉਹ ਚਾਹੁੰਦੇ ਹਨ ਕਿ ਜਨਤਾ ਚਾਹੁੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਗਰੀਬ ਬੈਕਗ੍ਰਾਊਂਡ ਦੇ ਹੋਣ। ਕਾਂਗਰਸ ਪਾਰਟੀ ਲਈ ਸੀ.ਐੱਮ. ਚਿਹਰਾ ਚੁਣਨਾ ਬਹੁਤ ਮੁਸ਼ਕਲ ਕੰਮ ਸੀ ਜਿਸ ਨੂੰ ਜਨਤਾ ਨੇ ਸੌਖਾ ਕਰ ਦਿੱਤਾ।