ਏਅਰਟੈਲ ਨੇ 296 ਰੁਪਏ ਅਤੇ 319 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਦੋਵੇਂ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ 30 ਦਿਨਾਂ ਦੀ ਵੈਲਿਡਿਟੀ ਨਾਲ ਆਉਂਦੇ ਹਨ। ਏਅਰਟੈੱਲ ਨੇ ਇਹ ਪਲਾਨ ਉਦੋਂ ਪੇਸ਼ ਕੀਤੇ ਜਦੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਕੁਝ ਮਹੀਨੇ ਪਹਿਲਾਂ ਟੈਲੀਕਾਮ ਕੰਪਨੀਆਂ ਨੂੰ ਘੱਟ ਤੋਂ ਘੱਟ ਇੱਕ ਪਲਾਨ 30 ਦਿਨ ਦੀ ਵੈਲਿਡਿਟੀ ਤੇ ਇੱਕ ਪਲਾਨ ਪੂਰੇ ਇਕ ਮਹੀਨੇ ਦੀ ਵੈਲਿਡਿਟੀ ਨਾਲ ਪੇਸ਼ ਕਰਨ ਲਈ ਕਿਹਾ ਸੀ ਤਾਂ ਕਿ ਯੂਜਰਸ ਨੂੰ ਬੇਹਤਰ ਫਾਇਦੇ ਮਿਲ ਸਕਣ।
296 ਰੁਪਏ ਦਾ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ ਵਿਚ ਅਨਲਿਮਟਿਡ ਕਾਲਿੰਗ, ਡੇਲੀ 100 SMS ਤੇ ਕੁੱਲ 25GB ਡਾਟਾ ਮਿਲਦਾ ਹੈ। ਇਸ ਪਲਾਨ ਦੀ ਵੈਲਿਡਿਟੀ 30 ਦਿਨਾਂ ਦੀ ਹੈ। 319 ਰੁਪਏ ਦੇ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ ਵਿਚ ਅਨਲਿਮਟਿਡ ਕਾਲਸ, ਡੇਲੀ 100SMS ਤੇ ਡੈਲੀ 2GB ਹਾਈ ਸਪੀਡ ਡਾਟਾ ਮਿਲੇਗਾ। 296 ਰੁਪਏ ਅਤੇ 319 ਰੁਪਏ ਦੇ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ ਐਡੀਸ਼ਨਲ ਬੈਨੀਫਿਟਸ ਨਾਲ ਆਉਂਦੇ ਹਨ, ਜਿਸ ਵਿਚ ਅਮੇਜਨ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਦਾ 30 ਦਿਨ ਦਾ ਫ੍ਰੀ ਟ੍ਰਾਇਲ, ਤਿੰਨ ਮਹੀਨੇ ਲਈ ਅਪੋਲੋ 24X7 ਸਰਕਲ ਤੇ ਫਾਸਟਟੈਗ ‘ਤੇ 100 ਰੁਪਏ ਦਾ ਕੈਸ਼ਬੈਕ ਸ਼ਾਮਲ ਹੈ। ਇਹ ਪਲਾਨ ਵਿੰਕ ਮਿਊਜ਼ਿਕ ਦੇ ਫ੍ਰੀ ਅਕਸੈਸ ਨਾਲ ਵੀ ਆਉਂਦੇ ਹਨ। ਨਵੇਂ ਪਲਾਨ ਜਨਵਰੀ ਵਿਚ ਪਾਸ ਟ੍ਰਾਈਮ ਦੇ ਹੁਕਮ ਮੁਤਾਬਕ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਨਸ਼ੇ ‘ਤੇ CM ਮਾਨ ਦਾ ਦਾਅਵਾ-‘ਪੰਜਾਬ ‘ਚ ਹੀ ਬਣਦਾ ਹੈ ‘ਚਿੱਟਾ’, ਦੋਸ਼ੀਆਂ ਦਾ ਜਲਦ ਕਰਾਂਗੇ ਪਰਦਾਫਾਸ਼’
ਇਸ ਹਫਤੇ ਦੀ ਸ਼ੁਰੂਆਤ ਵਿਚ ਰਿਲਾਇੰਸ ਜੀਓ ਨੇ ‘ਕੈਲੰਡਰ ਮਹੀਨੇ ਦੀ ਵੈਧਤਾ’ ਨਾਲ 259 ਰੁ. ਦਾ ਪ੍ਰੀਪੇਡ ਰਿਚਾਰਡ ਪਲਾਨ ਪੇਸ਼ ਕੀਤਾ, ਜੋ 319 ਰੁਪਏ ਦੇ ਏਅਰਟੈੱਲ ਪਲਾਨ ਨਾਲ ਉਪਲਬਧ ਇਕ ਮਹੀਨੇ ਦੀ ਵੈਧਤਾ ਦੇ ਬਰਾਬਰ ਹੈ।