ਭਾਰਤੀ ਮੂਲ ਦੀ ਅਥਿਰਾ ਪ੍ਰੀਥਾ ਰਾਨੀ ਨੂੰ ਨਾਸਾ 2022 ਐਸਟ੍ਰੋਨਾਟ ਟ੍ਰੇਨਿੰਗ ਪ੍ਰੋਗਰਾਮ ਲਈ ਚੁਣਿਆ ਗਿਆ ਹੈ। 24 ਸਾਲ ਦੀ ਅਥਿਰਾ ਮੂਲ ਤੌਰ ਤੋਂ ਕੇਰਲ ਦੇ ਤਿਰੂਵੰਨਤਮਪੁਰਮ ਦੀ ਰਹਿਣ ਵਾਲੀ ਹੈ। ਉਹ ਦੁਨੀਆ ਭਰ ਤੋਂ ਚੁਣੇ ਗਏ ਉਨ੍ਹਾਂ 12 ਲੋਕਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਨਾਸਾ ਇਹ ਖਾਸ ਟ੍ਰੇਨਿੰਗ ਦੇਵੇਗਾ।
ਅਥਿਰਾ ਨੂੰ 3 ਤੋਂ 5 ਸਾਲ ਤੱਕ ਇਹ ਟ੍ਰੇਨਿੰਗ ਦਿੱਤੀ ਜਾਵੇਗੀ। ਜੇਕਰ ਅਥਿਰਾ ਇਹ ਟ੍ਰੇਨਿੰਗ ਪੂਰੀ ਕਰ ਲੈਂਦੀ ਹੈ ਉਹ ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਸ ਦੇ ਬਾਅਦ ਪੁਲਾੜ ਵਿਚ ਜਾਣ ਵਾਲੀ ਭਾਰਤੀ ਮੂਰ ਦੀ ਤੀਜੀ ਮਹਿਲਾ ਹੋਵੇਗੀ। ਇਸ ਤੋਂ ਇਲਾਵਾ ਉਹ ਕੇਰਲ ਦੀ ਪਹਿਲੀ ਵਾਰ ਪੁਲਾੜ ਯਾਤਰੀ ਵੀ ਹੋਵੇਗੀ। ਇਹ ਟ੍ਰੇਨਿੰਗ ਪ੍ਰੋਗਰਾਮ ਸਾਂਝੇ ਤੌਰ ‘ਤੇ ਨਾਸਾ, ਕੈਨੇਡਾਈ ਪੁਲਾੜ ਏਜੰਸੀ ਤੇ ਕੈਨੇਡਾ ਦੇ ਰਾਸ਼ਟਰੀ ਖੋਜ ਕੇਂਦਰ ਵੱਲੋਂ ਚਲਾਇਆ ਜਾਂਦਾ ਹੈ।
ਅਥਿਰਾ ਕੈਨੇਡਾ ਵਿਚ ਆਪਣੇ ਪਤੀ ਗੋਕੁਲ ਨਾਲ ਐਕਸੋ ਜੀਓ ਏਅਰੋਸਪੇਸ ਕੰਪਨੀ ਨਾਂ ਤੋਂ ਇਕ ਸਟਾਰਟਅੱਪ ਚਲਾਉਂਦੀ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਵੀ ਵੇਣੂ ਤੇ ਮਾਂ ਦਾ ਨਾਂ ਪ੍ਰੀਤਾ ਹੈ। ਅਥਿਰਾ ਦੀ ਬਚਪਨ ਤੋਂ ਹੀ ਪੁਲਾੜ ਵਿਚ ਦਿਲਚਸਪੀ ਸੀ। ਕੇਰਲ ਦੀ ਇਕ ਐਸਟ੍ਰੋਨਾਮੀਕਲ ਸੁਸਾਇਟੀ ਐਸਟ੍ਰਾ ਤੋਂ ਅਥਿਰਾ ਨੇ ਸ਼ੁਰੂਆਤੀ ਪੜ੍ਹਾਈ ਕੀਤੀ ਹੈ। ਇਸ ਦੇ ਬਾਅਦ ਸਕਾਲਰਸ਼ਿਪ ‘ਤੇ ਅਥਿਰਾ ਨੇ ਕੈਨੇਡਾ ਦੇ ਓਟਾਵਾ ਵਿਚ ਅਲਗੋਨਕੁਇਨ ਕਾਲਜ ਤੋਂ ਰੋਬੋਟਿਕਸ ਦੀ ਪੜ੍ਹਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: