ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਮਾਰ ਦਿੱਤਾ ਗਿਆ ਹੈ ਪਰ ਅੱਗੇ ਵੀ ਜਾਂਚ ਜਾਰੀ ਹੈ। ਅੱਜ ਇਸ ਸਬੰਧੀ ਇਕ ਹੋਰ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ ਨੇ ਤਿਹਾੜ ਜੇਲ੍ਹ ਵਿਚ ਬੈਠੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਕਾਲ ਕੀਤਾ। ਇਸ ਦੀ ਡੇਢ ਮਿੰਟ ਦੀ ਕਾਲ ਸਾਹਮਣੇ ਆਈ ਹੈ ਜਿਸ ਵਿਚ ਸ਼ੂਟਰ ਲਾਰੈਂਸ ਨੂੰ ਫੋਨ ‘ਤੇ ਕਹਿੰਦਾ ਹੈ ਕਿ ਮੂਸੇਵਾਲਾ ਮਾਰਤਾ।
ਸ਼ੂਟਰ ਲਾਰੈਂਸ ਨੂੰ ਮਿਸ਼ਨ ਕਾਮਯਾਬ ਹੋਣ ਦੀ ਜਾਣਕਾਰੀ ਦਿੰਦੇ ਹੋਏ ਵਧਾਈ ਵੀ ਦਿੰਦਾ ਹੈ। ਇਸ ਕਾਲ ਦੇ ਬਾਅਦ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਚ ਲਾਰੈਂਸ ਦਾ ਵਾਇਸ ਸੈਂਪਲ ਲਿਆ ਹੈ ਜਿਸ ਜ਼ਰੀਏ ਉਸ ਦੀ ਆਵਾਜ਼ ਦੀ ਇਸ ਰਿਕਾਰਡਿੰਗ ਨਾਲ ਮੈਚ ਕਰਾਇਆ ਜਾਵੇਗਾ।
ਇਹ ਵੀ ਪੜ੍ਹੋ : 12ਵੀਂ ਤੋਂ ਬਾਅਦ CBSE ਵੱਲੋਂ 10ਵੀਂ ਦਾ ਰਿਜ਼ਲਟ ਵੀ ਜਾਰੀ, 94.40 ਫੀਸਦੀ ਵਿਦਿਆਰਥੀ ਹੋਏ ਪਾਸ
ਪੰਜਾਬ ਤੇ ਦਿੱਲੀ ਪੁਲਿਸ ਦਾਅਵਾ ਕਰ ਚੁੱਕੀ ਹੈ ਕਿ ਲਾਰੈਂਸ ਨੇ ਤਿਹਾੜ ਜੇਲ੍ਹ ਵਿਚ ਬੈਠ ਕੇ ਪੂਰੀ ਸਾਜ਼ਿਸ਼ ਰਚੀ ਜਿਸ ਨੂੰ ਗੋਲਡੀ ਬਰਾੜ ਜ਼ਰੀਏ ਅੰਜਾਮ ਦਿਵਾਇਆ। ਲਾਰੈਂਸ ਹੀ ਹੱਤਿਆ ਦਾ ਮਾਸਟਰਮਾਈਂਡ ਹੈ। ਉਹ ਤਿਹਾੜ ਜੇਲ੍ਹ ਵਿਚ ਮੋਬਾਈਲ ਯੂਜ਼ ਕਰ ਰਿਹਾ ਸੀ।ਇਸ ਪਿੱਛੇ ਲਾਰੈਂਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਢੂਖੇੜਾ ਦੇ ਕਤਲ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਬੰਬੀਹਾ ਗੈਂਗ ਨੇ ਮਾਰਿਆ ਸੀ।
ਇਸ ਵਿਚ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਸਾਹਮਣੇ ਆਇਆ ਸੀ। ਲਾਰੈਂਸ ਨੂੰ ਸ਼ੱਕ ਸੀ ਕਿ ਮੂਸੇਵਾਲਾ ਅਸਿੱਧੇ ਤੌਰ ‘ਤੇ ਇਸ ਹੱਤਿਆ ਨਾਲ ਜੁੜਿਾ ਹੋਇਆ ਹੈ। ਲਾਰੈਂਸ ਮੂਸੇਵਾਲਾ ਦੇ ਗੀਤਾਂ ਤੋਂ ਵੀ ਚਿੜ੍ਹਦਾ ਸੀ। ਉਸ ਨੂੰ ਸ਼ੱਕਾ ਸੀ ਕਿ ਮੂਸੇਵਾਲਾ ਗੀਤਾਂ ਜ਼ਰੀਏ ਲਾਰੈਂਸ ਗੈਂਗ ਨੂੰ ਚੈਲੰਜ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ :