ਬੀਤੇ ਦਿਨੀਂ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਭੁੰਬਰੀ ਵਿਚ ਏਐੱਸਆਈ ਭੁਪਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਆਪਣੀ ਪਤਨੀ ਬਲਜੀਤ ਕੌਰ ਤੇ ਪੁੱਤਰ ਬਲਪ੍ਰੀਤ ਸਿੰਘ ਤੇ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਕਾਤਲ ਏਐੱਸਆਈ ਮੌਕੇ ‘ਤੇ ਮੌਜੂਦ ਗੁਆਂਢਣ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ। ਜਦੋਂ ਰਿਸ਼ਤੇਦਾਰ ਦੇ ਘਰ ਵਿਚ ਲੁਕੇ ਕਾਤਲ ਨੇ ਪੁਲਿਸ ਨੂੰ ਚਾਰੋਂ ਪਾਸੇ ਤੋਂ ਘਿਰੇ ਦੇਖਿਆ ਤਾਂ ਉਸ ਨੇ ਖੁਦ ਨੂੰ ਗੋਲੀਆਂ ਮਾਰ ਕੇ ਆਤਮਹੱਤਿਆ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ ਏਐੱਸਆਈ ਨੇ ਗੁਆਂਢ ਵਿਚ ਫੋਨ ਕਰਕੇ ਅਗਵਾ ਕੀਤੀ ਮਹਿਲਾ ਦੀ ਗੱਲ ਵੀ ਉਸ ਦੇ ਰਿਸ਼ਤੇਦਾਰ ਨਾਲ ਕਰਵਾਈ। ਮਹਿਲਾ ਦੇ ਭਰਾ ਨੇ ਮੁਲਜ਼ਮ ਏਐੱਸਆਈ ਨੂੰ ਕਿਹਾ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਉਹ ਮਹਿਲਾ ਨੂੰ ਛੱਡ ਦੇਵੇਗਾ। ਭੁਪਿੰਦਰ ਨੇ ਮਹਿਲਾ ਦੀ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ‘ਤੇ ਗੱਲ ਵੀ ਕਰਾਈ। ਵਾਰ-ਵਾਰ ਫੋਨ ਕਰਨ ‘ਤੇ ਬੀ ਬਟਾਲਾ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗਾ ਤੇ ਸ਼ਾਹਪੁਰ ਸਥਿਤ ਉਸ ਦੇ ਘਰ ਨੂੰ ਘੇਰ ਲਿਆ ਗਿਆ।
ਐੱਸਐੱਸਪੀ ਨੇ ਭੁਪਿੰਦਰ ਨੂੰ ਸਰੰਡਰ ਕਰਨ ਨੂੰ ਕਿਹਾ ਪਰ ਉਸ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਨੂੰ ਪੁਲਿਸ ‘ਤੇ ਭਰੋਸਾ ਨਹੀਂ ਹਨ। ਬਹੁਤ ਮੁਸ਼ਕਲ ਬਾਅਦ ਸ਼ਾਮ 4 ਵਜੇ ਪੁਲਿਸ ਮਹਿਲਾ ਨੂੰ ਛੁਡਾਉਣ ਵਿਚ ਸਫਲ ਰਹੀ ਪਰ ਭੁਪਿੰਦਰ ਸਰੰਡਰ ਲਈ ਨਹੀਂ ਮੰਨਿਆ।
ਐੱਸਐੱਸਪੀ ਨੇ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਗੁਰਲੀਨ ਸਿੰਘਦੀ ਪਿਤਾ ਭੁਪਿੰਦਰ ਨਾਲ ਗੱਲ ਵੀ ਕਰਵਾਈ ਪਰ ਫਿਰ ਵੀ ਉਹ ਸਰੰਡਰ ਲਈ ਨਹੀਂ ਮੰਨਿਆ। ਭੁਪਿੰਦਰ ਨੇ ਪੁੱਤਰ ਨੂੰ ਦੱਸਿਆ ਕਿ ਮੈਂ ਸਾਰਿਆਂ ਨੂੰ ਮਾਰ ਦਿੱਤਾ ਹੈ। ਸ਼ਾਮ 5 ਵਜੇ ਉਸ ਨੇ ਖੁਦ 3 ਗੋਲੀਆਂ ਮਾਰ ਕੇ ਆਤਮਹੱਤਿਆ ਕਰ ਲਈ।
ਇਹ ਵੀ ਪੜ੍ਹੋ :ਮਨੀ ਲਾਂਡਰਿੰਗ ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ‘ਚ ਹੀ ਰਹਿਣਗੇ
ਘਟਨਾ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਭੁਪਿੰਦਰ ਸਿੰਘ ਆਪਣਾ ਘਰ ਬਦਲ ਕੇ ਬਟਾਲਾ ਵਿਚ ਸ਼ਿਫਟ ਹੋਣਾ ਚਾਹੁੰਦਾ ਸੀ ਤੇ ਉਸ ਦਾ ਪਰਿਵਾਰ ਇਸ ਗੱਲ ਲਈ ਰਾਜ਼ੀ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਸਵੇਰੇ ਉਸ ਦੀ ਛੋਟੇ ਪੁੱਤਰ ਨਾਲ ਬਹਿਸ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: