ਦੇਸ਼ ਵਿਚ ਕੋਰੋਨਾ ਕੇਸ ਵੱਧ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ। ਇਸ ਵਿਚ ਮਹਾਮਾਰੀ ਤੇ ਯੂਕਰੇਨ-ਰੂਸ ਜੰਗ ਕਾਰਨ ਦੇਸ਼ ਦੀ ਆਰਥਿਕ ਸਥਿਤੀ ‘ਤੇ ਹੋਏ ਅਸਰ ਨੂੰ ਲੈ ਕੇ ਵੀ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਟੈਕਸ ਘਟਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਜਨਤਾ ‘ਤੇ ਮਹਿੰਗਾਈ ਦਾ ਬੋਝ ਘੱਟ ਕੀਤਾ ਜਾ ਸਕੇ।
ਪੀਐੱਮ ਮੋਦੀ ਦੀ ਇਸ ਅਪੀਲ ਤੋਂ ਬਾਅਦ ਰਾਜ ਸਰਕਾਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਾ ਸੂਬਾ ਮਹਾਰਾਸ਼ਟਰ ਹੈ ਪਰ ਕੇਂਦਰ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ। ਕੇਂਦਰ ਤੋਂ ਮਿਲਣ ਵਾਲਾ 26500 ਕਰੋੜ ਰੁਪਏ ਦਾ ਜੀਐੱਸਟੀ ਹੁਣ ਤੱਕ ਬਕਾਇਆ ਹੈ।
ਠਾਕਰੇ ਨੇ ਕਿਹਾ ਕਿ ਇਹ ਸੱਚ ਨਹੀਂ ਕਿ ਸੂਬਿਆਂ ਕਾਰਨ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। ਮੁੰਬਈ ‘ ਇੱਕ ਲੀਟਰ ਡੀਜ਼ਲ ‘ਤੇ ਟੈਕਸ ਦਾ ਹਿੱਸਾ ਕੇਂਦਰ ਲਈ 24.38 ਰੁਪਏ ਅਤੇ ਸੂਬੇ ਲਈ 22.37 ਰੁਪਏ ਹੈ। ਪੈਟਰੋਲ ਟੈਕਸ ਦਾ ਹਿੱਸਾ ਕੇਂਦਰੀ ਟੈਕਸ ਵਜੋਂ 31.58 ਰੁਪਏ ਤੇ ਸੂਬੇ ਟੈਕਸ ਵਜੋਂ 32.55 ਰੁਪਏ ਹੈ। ਜਨਤਾ ਨੂੰ ਰਾਹਤ ਦੇਣ ਲਈ ਸੂਬੇ ਪਹਿਲਾਂ ਹੀ ਕੁਦਰਤੀ ਗੈਸ ‘ਚ ਟੈਕਸ ਰਾਹਤ ਦੇ ਚੁੱਕਾ ਹੈ। ਕੁਦਰਤੀ ਗੈਸ ਨੂੰ ਬੜ੍ਹਾਵਾ ਦੇਣ ਲਈ ਇਸ ‘ਤੇ ਵੈਟ ਦੀ ਦਰ 13.5 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੈਲਥ ਦੀ ਬਜਾਏ ਪੈਟਰੋਲ-ਡੀਜ਼ਲ ਦੀ ਜ਼ਿਆਦਾ ਗੱਲ ਕੀਤੀ ਜਿਸ ਨਾਲ ਇਹ ਰਾਜਨੀਤਕ ਬੈਠਕ ਬਣ ਗਈ। ਪੀਐੱਮ ਮੋਦੀ ਇਨ੍ਹਾਂ ਨੂੰ GST ਤਹਿਤ ਲਿਆਏ ਤੇ ਦੇਸ਼ ਲਈ ਇਕ ਨੀਤੀ ਬਣਾਏ।
ਇਹ ਵੀ ਪੜ੍ਹੋ : PSPCL ਵੱਲੋਂ ਨੋਟਿਸ ਜਾਰੀ, ਬਕਾਇਆ ਨਾ ਭਰਨ ‘ਤੇ ਕੱਟਿਆ ਜਾਵੇਗਾ ਬਿਜਲੀ ਕੁਨੈਕਸ਼ਨ
ਕਾਂਗਰਸ ਦੇ ਪਵਨ ਖੇੜਾ ਬੋਲੇ ਕਿ ਪੀਐੱਮ ਮੋਦੀ ਨੇ ਪੈਟਰੋਲ ਤੇ ਡੀਜ਼ਲ ‘ਤੇ ਕੇਂਦਰੀ ਉਤਪਾਦ ਫੀਸ ਨਾਲ 26 ਲੱਖ ਕਰੋੜ ਕਮਾਏ।ਕੀ ਉੁਨ੍ਹਾਂ ਨੇ ਦੱਸਿਆ? ਆਪਣੇ ਸੂਬਿਆਂ ਨੂੰ ਜੀਐੱਸਟੀ ਦਾ ਹਿੱਸਾ ਸਮੇਂ ‘ਤੇ ਨਹੀਂ ਦਿੱਤਾ ਫਿਰ ਤੁਸੀਂ ਸੂਬਿਆਂ ਤੋਂ ਵੈਟ ਨੂੰ ਹੋਰ ਘੱਟ ਕਰਨ ਲਈ ਕਹਿੰਦੇ ਹੋ। ਪਹਿਲਾਂ ਉਨ੍ਹਾਂ ਨੂੰ ਕੇਂਦਰੀ ਉਤਪਾਦ ਫੀਸ ਘੱਟ ਕਰਨੀ ਚਾਹੀਦੀ ਹੈ ਤੇ ਫਿਰ ਦੂਜਿਆਂ ਤੋਂ ਵੈਟ ਘੱਟ ਕਰਨ ਲਈ ਕਹਿਣਾ ਚਾਹੀਦਾ ਹੈ।