ਭਾਰਤੀ ਟੀਮ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਵਰਗੇ ਕਈ ਵੱਡੇ ਟੂਰਨਾਮੈਂਟ ਖੇਡਣੇ ਹਨ। ਦੋਵਾਂ ਟੂਰਨਾਮੈਂਟਾਂ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪਰ ਖ਼ਬਰ ਹੈ ਕਿ ਏਸ਼ੀਆ ਕੱਪ 31 ਅਗਸਤ ਤੋਂ ਸ਼ੁਰੂ ਹੋਣਾ ਹੈ, ਜਦਕਿ ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ। ਇਨ੍ਹਾਂ ਦੋ ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ ਟੀਮ ਇੰਡੀਆ ਲਈ ਚਿੰਤਾਵਾਂ ਕੁਝ ਵੱਧ ਗਈਆਂ ਹਨ। ਜਿੱਥੇ ਰਿਸ਼ਭ ਪੰਤ ਹਾਦਸੇ ਤੋਂ ਬਾਅਦ ਬਾਹਰ ਹ ਅਤੇ ਇਸ ਸਾਲ ਉਨ੍ਹਾਂ ਦੀ ਵਾਪਸੀ ਮੁਸ਼ਕਲ ਨਜ਼ਰ ਆ ਰਹੀ ਹੈ, ਉਥੇ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਸੱਟ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਜਿੱਥੇ ਜਸਪ੍ਰੀਤ ਬੁਮਰਾਹ ਵਾਪਸੀ ਲਈ ਤਿਆਰ ਨਜ਼ਰ ਆ ਰਿਹਾ ਹੈ, ਰਾਹੁਲ ਅਤੇ ਅਈਅਰ ਨੂੰ ਉਡੀਕ ਕਰਨੀ ਪੈ ਸਕਦੀ ਹੈ।
ਸ਼ਨੀਵਾਰ ਨੂੰ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਕੇਐਲ ਰਾਹੁਲ ਵੀ ਏਸ਼ੀਆ ਕੱਪ ਤੋਂ ਬਾਹਰ ਹੋ ਸਕਦਾ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਸ਼੍ਰੇਅਸ ਅਈਅਰ ਨੂੰ ਲੈ ਕੇ ਵੀ ਚਿੰਤਾਵਾਂ ਵਧ ਗਈਆਂ ਹਨ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਈਅਰ ਦਾ ਏਸ਼ੀਆ ਕੱਪ ਤੱਕ ਫਿੱਟ ਹੋਣਾ ਮੁਸ਼ਕਿਲ ਹੈ। ਇਹ ਦੋਵੇਂ ਖਿਡਾਰੀ ਫਿਲਹਾਲ ਵੈਸਟਇੰਡੀਜ਼ ਦੌਰੇ ਲਈ ਐਲਾਨੀ ਗਈ ਟੈਸਟ ਅਤੇ ਵਨਡੇ ਟੀਮ ਦਾ ਹਿੱਸਾ ਨਹੀਂ ਹਨ। ਰਾਹੁਲ ਆਈਪੀਐਲ 2023 ਤੋਂ ਬਾਹਰ ਹੈ, ਅਈਅਰ ਬਾਰਡਰ ਗਾਵਸਕਰ ਟਰਾਫੀ ਦੌਰਾਨ ਜ਼ਖਮੀ ਹੋ ਗਿਆ ਸੀ। ਉਹ ਪੂਰੇ ਆਈਪੀਐਲ ਤੋਂ ਬਾਹਰ ਸੀ ਅਤੇ ਉਸ ਦੀ ਗੈਰ-ਮੌਜੂਦਗੀ ਵਿੱਚ ਨਿਤੀਸ਼ ਰਾਣਾ ਨੇ ਆਪਣੀ ਫਰੈਂਚਾਇਜ਼ੀ ਕੇਕੇਆਰ ਦੀ ਕਪਤਾਨੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਸੂਰਿਆਕੁਮਾਰ ਯਾਦਵ ਅਤੇ ਸੰਜੂ ਸੈਮਸਨ ਨੂੰ ਮੱਧਕ੍ਰਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਏਸ਼ੀਆ ਕੱਪ ‘ਚ ਸਿੱਧੇ ਵਨਡੇ ਮੈਚ ਖੇਡੇਗੀ। ਮਤਲਬ ਇਹ ਸੀਰੀਜ਼ ਕਾਫੀ ਅਹਿਮ ਹੋਣ ਵਾਲੀ ਹੈ। ਇਸ ਤੋਂ ਬਾਅਦ ਟੀਮ ਨੂੰ ਵੈਸਟਇੰਡੀਜ਼ ‘ਚ ਪੰਜ ਟੀ-20 ਅਤੇ ਫਿਰ ਆਇਰਲੈਂਡ ਦੇ ਖਿਲਾਫ ਛੋਟੀ ਟੀ-20 ਸੀਰੀਜ਼ ਖੇਡਣੀ ਹੈ। ਫਿਰ ਏਸ਼ੀਆ ਕੱਪ ਸ਼ੁਰੂ ਹੋਵੇਗਾ ਜੋ ਵਨਡੇ ਵਿਸ਼ਵ ਕੱਪ ਦੀ ਰਿਹਰਸਲ ਹੋਵੇਗੀ। ਜੇ ਰਾਹੁਲ ਅਤੇ ਅਈਅਰ ਇਸ ਟੂਰਨਾਮੈਂਟ ‘ਚ ਨਹੀਂ ਖੇਡਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਸਿਰਫ ਸੂਰਿਆ ਅਤੇ ਸੈਮਸਨ ਨੂੰ ਹੀ ਮੌਕਾ ਦਿੱਤਾ ਜਾਵੇਗਾ। ਬਸ਼ਰਤੇ ਦੋਵਾਂ ਨੂੰ ਵੈਸਟਇੰਡੀਜ਼ ਸੀਰੀਜ਼ ‘ਚ ਖੁਦ ਨੂੰ ਸਾਬਤ ਕਰਨਾ ਪਵੇ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਅਤੇ ਰੁਤੁਰਾਜ ਗਾਇਕਵਾੜ ਵੀ ਇਸ ਦੌਰੇ ‘ਤੇ ਵਨਡੇ ਟੀਮ ਲਈ ਦਾਅਵਾ ਪੇਸ਼ ਕਰ ਸਕਦੇ ਹਨ। ਹਾਲਾਂਕਿ ਗਾਇਕਵਾੜ ਵੈਸਟਇੰਡੀਜ਼ ਦੀ ਵਨਡੇ ਸੀਰੀਜ਼ ਲਈ ਟੀਮ ਦਾ ਹਿੱਸਾ ਹਨ ਅਤੇ ਏਸ਼ੀਆ ਕੱਪ ‘ਤੇ ਵੀ ਉਨ੍ਹਾਂ ਦੀ ਨਜ਼ਰ ਹੋਵੇਗੀ।
ਇਹ ਵੀ ਪੜ੍ਹੋ : ਕੇਦਾਰਨਾਥ ‘ਚ ਭਾਰੀ ਮੀਂਹ, ਰੋਕੀ ਗਈ ਯਾਤਰਾ, CM ਧਾਮੀ ਨੇ ਸੰਭਾਲਿਆ ਮੋਰਚਾ
ਟੀਮ ਵਿੱਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਉਮਰਾਨ ਮਲਿਕ, ਮੁਕੇਸ਼ ਕੁਮਾਰ ਹਨ।
ਵੀਡੀਓ ਲਈ ਕਲਿੱਕ ਕਰੋ -: