ਵਿਆਹ ਦੇ ਸਮੇਂ ਜਿਊਣ-ਮਰਨ ਦਾ ਕੀਤਾ ਗਿਆ ਵਾਅਦਾ ਹਮੀਰਪੁਰ ਦੇ ਨਾਦੌਨ ਵਿਚ ਇਕ ਬਜ਼ੁਰਗ ਜੋੜੇ ਨੇ ਆਖਰੀ ਸਾਹ ਤੱਕ ਨਿਭਾਇਆ। ਇਥੇ ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤਨੀ ਨੇ ਵੀ ਦੁਨੀਆ ਛੱਡ ਦਿੱਤੀ। ਮਾਮਲਾ ਨਾਦੌਨ ਦੇ ਕਲੂਰ ਪਿੰਡ ਦਾ ਹੈ ਜਿਥੇ ਬੀਤੇ ਸ਼ੁੱਕਰਵਾਰ ਨੂੰ ਇਕੱਠੇ ਪਤੀ ਤੇ ਪਤਨੀ ਦੀ ਅਰਥੀ ਉਠੀ। ਇਹੀ ਨਹੀਂ ਇਕ ਹੀ ਚਿਤਾ ਵਿਚ ਦੋਵਾਂ ਦਾ ਅੰਤਿਮ ਸਸਕਾਰ ਵੀ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਕਲੂਰ ਦੀ 68 ਸਾਲਾ ਸਰੋਜ ਕੁਮਾਰੀ ਅਤੇ ਉਸ ਦੇ 72 ਸਾਲਾ ਪਤੀ ਰਾਮ ਸਿੰਘ ਨੇ ਆਪਣੀ ਲੜਕੀ ਨੂੰ ਸਹੁਰੇ ਘਰ ਤੋਂ ਬੁਲਾਇਆ ਸੀ। ਕਿਉਂਕਿ ਉਸ ਦਾ ਛੋਟਾ ਪੁੱਤਰ ਆਪਣੀ ਨੂੰਹ ਨਾਲ ਘਰ ਆ ਰਿਹਾ ਸੀ। ਧੀ ਆਪਣੇ ਪੇਕੇ ਪਹੁੰਚ ਗਈ ਤੇ ਪੁੱਤ ਵੀ ਨੂੰਹ ਲੈ ਕੇ ਘਰ ਆ ਗਿਆ। ਰਾਤ ਨੂੰ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ। ਇਸ ਤੋਂ ਬਾਅਦ ਸਾਰਿਆਂ ਨੇ ਇਕੱਠੇ ਨਾਸ਼ਤਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਦੋਂ ਕਰੀਬ 8 ਵਜੇ ਪਤਨੀ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਬੇਟੀ ਨੂੰ ਬੁਲਾਇਆ ਗਿਆ। ਜਦੋਂ ਬੇਟੀ ਨੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ ਉਸ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ 5 ਮਿੰਟ ਬਾਅਦ ਉਸ ਨੇ ਵੀ ਉਸੇ ਸਮੇਂ ਆਖਰੀ ਸਾਹ ਲਿਆ।
ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਰਾਜੀਵ ਰਾਮਾ ਨੇ ਦੱਸਿਆ ਕਿ ਜੋੜੇ ਦਾ ਵੱਡਾ ਪੁੱਤਰ ਫੌਜ ‘ਚ ਹੈ। ਜਦੋਂ ਸ਼ਾਮ ਤੱਕ ਉਹ ਨਾ ਪਹੁੰਚੇ ਦੋਵੇਂ ਪਤੀ-ਪਤਨੀ ਦਾ ਸਸਕਾਰ ਕਰ ਦਿੱਤਾ ਗਿਆ। ਛੋਟੇ ਪੁੱਤਰ ਨੇ ਆਪਣੇ ਮਾਤਾ-ਪਿਤਾ ਦੀ ਅਗਨੀ ਦਿੱਤੀ।