ਕਰਨਾਟਕ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇੰਨਾ ਹੀਂ ਨਹੀਂ ਫਿਰ ਉਸ ਨੇ ਲਾਸ਼ ਨੰ 32 ਟੁਕੜਿਆਂ ਵਿਚ ਕੱਟ ਕੇ ਬੋਰਵੈੱਲ ਵਿਚ ਸੁੱਟ ਦਿੱਤਾ। ਜਦੋਂ ਬੋਰਵੈੱਲ ਤੋਂ ਬਦਬੂ ਆਉਣੀ ਸੁਰੂ ਹੋਈ ਤਾਂ ਆਸ-ਪਾਸ ਦੇ ਲੋਕ ਪ੍ਰੇਸ਼ਾਨ ਹੋਏ। ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਬੋਰਵੈੱਲ ਤੋਂ ਲਾਸ਼ ਦੇ ਟੁਕੜੇ ਕੱਢੇ ਤੇ ਨਾਲ ਹੀ ਇਸ ਕਤਲ ਮਾਮਲੇ ਦਾ ਖੁਲਾਸਾ ਕੀਤਾ। ਮ੍ਰਿਤਕ ਦੀ ਪਛਾਣ ਪਰਸ਼ੂਰਾਮ ਵਜੋਂ ਹੋਈ ਹੈ। 50 ਸਾਲਾ ਪਰਸ਼ੂਰਾਮ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਵਿਚ ਆਪਣੇ ਮੁੰਡੇ ਵਿੱਠਲ ਨਾਲ ਰਹਿੰਦਾ ਸੀ। 20 ਸਾਲਾ ਵਿੱਠਲ ਨੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੇ 32 ਟੁਕੜੇ ਕਰਕੇ ਬੋਰਵੈੱਲ ਵਿਚ ਸੁੱਟ ਦਿੱਤੇ। ਪੁਲਿਸ ਨੇ ਵਿੱਠਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਪੁੱਛਗਿਛ ਵਿਚ ਆਪਣਾ ਜੁਰਮ ਕਬੂਲ ਲਿਆ ਹੈ। ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ 50 ਸਾਲਾ ਪਰਸ਼ੂਰਾਮ ਹਰ ਦਿਨ ਨਸ਼ੇ ਦੀ ਹਾਲਤ ਵਿਚ ਘਰ ਆਉਂਦਾ ਸੀ ਤੇ ਆਪਣੇ ਪੁੱਤ ਵਿੱਠਲ ਦੀ ਕੁਟਾਈ ਕਰਦਾ ਸੀ ਜਿਸ ਤੋਂ ਉਸ ਦਾ ਬੇਟਾ ਨਾਰਾਜ਼ ਸੀ। 6 ਦਸੰਬਰ ਨੂੰ ਪਰਸ਼ੂਰਾਮ ਨੇ ਵਿੱਠਲ ਨਾਲ ਬਹਿਸ ਕੀਤੀ ਜਿਸ ਦੇ ਬਾਅਦ ਗੁੱਸੇ ਵਿਚ ਆ ਕੇ ਵਿੱਠਲ ਨੇ ਉਸ ਨੂੰ ਲੋਹੇ ਦੀ ਰਾਡ ਨਾਲ ਮਾਰ ਦਿੱਤਾ। ਫਿਰ ਪਰਸ਼ੂਰਾਮ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਬੋਰਵੈੱਲ ਵਿਚ ਸੁੱਟ ਦਿੱਤਾ।
ਬੋਰਵੈੱਲ ਵਿਚੋਂ ਕੱਢੇ ਗਏ ਲਾਸ਼ ਦੇ ਟੁਕੜੇ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਮ੍ਰਿਤਕ ਪਰਸ਼ੂਰਾਮ ਦੀ ਪਤਨੀ ਤੇ ਵੱਡਾ ਮੁੰਡਾ ਅਲੱਗ ਰਹਿੰਦੇ ਹਨ ਤੇ ਪਰ ਪਰਸ਼ੂਰਾਮ ਆਪਣੇ ਪੁੱਤ ਵਿੱਠਲ ਨਾਲ ਰਹਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: