ਇਕ ਔਰਤ ਨੂੰ ਓਵਰੀ ਵਿਚ ਦਿੱਕਤ ਸੀ, ਇਲਾਜ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਪਰ ਆਪ੍ਰੇਸ਼ਨ ਦੇ 5 ਦਿਨ ਬਾਅਦ ਮਹਿਲਾ ਨੂੰ ਪੇਟ ਵਿਚ ਹਲਚਲ ਮਹਿਸੂਸ ਹੋਈ। ਉਹ ਫਿਰ ਤੋਂ ਡਾਕਟਰ ਕੋਲ ਗਈ। ਡਾਕਟਰਾਂ ਨੇ ਜਦੋਂ ਚੈਕਅੱਪ ਕੀਤਾ ਤਾਂ ਉਨ੍ਹਾਂ ਨੂੰ ਪੇਟ ਵਿਚ ਅਜਿਹੀ ਚੀਜ਼ ਮਿਲੀ ਜਿਸ ਨੂੰ ਦੇਖ ਕੇ ਮਹਿਲਾ ਨੂੰ ਵੱਡਾ ਝਟਕਾ ਲੱਗਾ।
ਮਾਮਲਾ ਬ੍ਰਿਟੇਨ ਦੇ ਈਸਟ ਲੰਦਨ ਦਾ ਹੈ, ਇਥੇ 49 ਸਾਲ ਦੀ ਮਹਿਲਾ ਨੇ ਹੁਣੇ ਜਿਹੇ ਆਪਣੇ ਆਪ੍ਰੇਸ਼ਨ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਓਵਰੀ ਦਾ ਆਪ੍ਰੇਸ਼ਨ ਕਰਵਾਇਆ ਸੀ। ਆਪ੍ਰੇਸ਼ਨ ਦੇ ਬਾਅਦ ਪੇਟ ਵਿਚ ਹਲਚਲ ਹੋਈ ਤਾਂ ਫਿਰ ਤੋਂ ਜਾਂਚ ਕਰਵਾਈ। ਜਾਂਚ ਵਿਚ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਬਲੇਡ ਦਾ ਟੁਕੜਾ ਰਹਿ ਗਿਆ ਹੈ।ਇਸ ਬਲੇਡ ਦਾ ਇਸਤੇਮਾਲ ਸਰਜਨਾਂ ਨੇ ਆਪ੍ਰੇਸ਼ਨ ਦੌਰਾਨ ਕੀਤਾ ਸੀ। ਬ੍ਰਿਟੇਨ ਵਿਚ ਸਰਜਰੀ ਦੌਰਾਨ ਮਰੀਜ਼ ਦੇ ਪੇਟ ਵਿਚ ਕੋਈ ਚੀਜ਼ ਛੱਡੇ ਜਾਣ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ‘ਮਸ਼ਹੂਰ ਸ਼ਖਸੀਅਤਾਂ ਦੇ ਨਾਂ ‘ਤੇ ਰੱਖੇ ਗਏ 12 ਸਰਕਾਰੀ ਸਕੂਲਾਂ ਦੇ ਨਾਂ’ : ਮੰਤਰੀ ਹਰਜੋਤ ਬੈਂਸ
ਇਸ ਨੂੰ ਲੈ ਕੇ 49 ਸਾਲਾ ਮਹਿਲਾ ਨੇ ਕਿਹਾ ਕਿ ਜਦੋਂ ਮੈਂ ਹੋਸ਼ ਵਿਚ ਆਈ ਤਾਂ ਮੈਨੂੰ ਆਪਣੇ ਪੇਟ ਵਿਚ ਕੁਝ ਮਹਿਸੂਸ ਹੋਇਆ ਜਿਸ ਬਲੇਡ ਨੂੰ ਉਨ੍ਹਾਂ ਨੇ ਆਪ੍ਰੇਸ਼ਨ ਵਿਚ ਇਸਤੇਮਾਲ ਕੀਤਾ ਸੀ, ਉਸ ਦਾ ਟੁਕੜਾ ਪੇਟ ਵਿਚ ਹੀ ਟੁੱਟ ਕੇ ਰਹਿ ਗਿਆ ਸੀ। ਮੇਰਾ ਬਹੁਤ ਖੂਨ ਵਹਿ ਗਿਆ ਸੀ। ਮੈਂ ਦਰਦ ਵਿਚ ਸੀ ਤੇ ਰੋ ਰਹੀ ਸੀ।ਬਲੇਡ ਦਾ ਹਿੱਸਾ 5 ਦਿਨਾਂ ਤੱਕ ਉਸ ਦੇ ਪੇਟ ਵਿ ਰਿਹਾ ਜਿਸ ਕਾਰਨ ਉਹ ਦੋ ਹਫਤੇ ਹਸਪਤਾਲ ਵਿਚ ਰਹੀ।ਉਸ ਨੂੰ ਫਿਰ ਤੋਂ ਸਰਜਰੀ ਕਰਾਉਣੀ ਪਈ ਤੇ ਬਲੇਡ ਦਾ ਟੁਕੜਾ ਬਾਹਰ ਕੱਢਿਆ ਗਿਆ। ਮਹਿਲਾ ਨੇ ਕਿਹਾ ਕਿ ਇਹ ਸਾਰਾ ਕੁਝ ਦੇਖ ਕੇ ਮੈਂ ਜ਼ਿੰਦਾ ਬਚਣ ਦੀ ਆਸ ਛੱਡ ਦਿੱਤੀ ਸੀ। ਮੈਨੂੰ ਸਰਜਨ ‘ਤੇ ਵਿਸ਼ਵਾਸ ਨਹੀਂ ਰਹਿ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: