ਹਰਿਆਣਾ ਵਿਚ ਸੂਰਜਮੁਖੀ ‘ਤੇ MSP ਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਵਿਚ ਜੰਮੂ-ਦਿੱਲੀ ਨੈਸ਼ਨਲ ਹਾਵੀਏ ਜਾਮ ਕਰਕੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਨੇ ਕਿਹਾ ਕਿ ਕਿਸਾਨਾਂ ਦੀ ਸੂਰਜਮੁਖੀ ਨੂੰ 6400 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਮੰਗ ਨੂੰ ਦੇਖਦੇ ਹੋਏ ਹੁਣ ਇਸ ਦੀ ਖਰੀਦ 5 ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇਗੀ। ਬਾਕੀ 1400 ਰੁਪਏ ਪ੍ਰਤੀ ਕੁਇੰਟਲ ਸਰਕਾਰ ਭਵੰਤਰ ਸਕੀਮ ਤਹਿਤ ਦੇਵੇਗੀ। ਇਸ ਤੋਂ ਇਲਾਵਾ ਭਲਕੇ ਗੁਰਨਾਮ ਚੜੂਨੀ ਸਮੇਤ 9 ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇਗਾ।
ਇਸ ਦੇ ਬਾਅਦ ਕਿਸਾਨਾਂ ਨੇ ਕੁਰੂਕਸ਼ੇਤਰ ਵਿਚ ਹਾਈਵੇ ‘ਤੇ ਜਸ਼ਨ ਮਨਾਉਂਦੇ ਹੋਏ ਖੀਰ ਦਾ ਲੰਗਰ ਲਗਾਇਆ। ਇਸ ਦੇ ਬਾਅਦ ਹਾਈਵੇ ਤੋਂ ਜਾਮ ਖਤਮ ਕਰ ਦਿਤਾ ਗਿਆ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਇਕ ਹਫਤੇ ਤੱਕ ਸੰਘਰਸ਼ ਕੀਤਾ ਹੈ ਅਤੇ ਅੱਜ ਸਾਰਿਆਂ ਦੇ ਸਹਿਯੋਗ ਨਾਲ ਸਾਡੀਆ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ। ਜਿਸ ਦੇ ਬਾਅਦ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਪਿਆ। ਕੁਰੂਕਸ਼ੇਤਰ ਵਿਚ ਹਾਈਵੇ ‘ਤੇ ਦੁਪਹਿਰ 2 ਵਜੇ ਜਾਮ ਲੱਗਾ ਸੀ ਜਿਸ ਨੂੰ ਅੱਜ ਰਾਤ ਨੂੰ ਹਟਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ‘ਪੰਜਾਬ ਵਿਜ਼ਨ ਡਾਕੂਮੈਂਟ-2047’
ਕਿਸਾਨਾਂ ਦੇ ਜਾਮ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦੀ ਸਰਕਾਰ ਨੇ ਇਕ ਵਿਗਿਆਪਨ ਜਾਰੀ ਕਰਕੇ ਪੁੱਛਿਆ ਕਿ ਹਰਿਆਣਾ ਵਿਚ ਸੂਰਜਮੁਖੀ ਦੇ ਸਭ ਤੋਂ ਰੇਟ ਜ਼ਿਆਦਾ ਹਨ, ਫਿਰ ਵੀ ਕੀ ਕੌਮੀ ਰਾਜਮਾਰਗ ਰੋਕਣਾ ਜਾਇਜ਼ ਹੈ? ਸਰਕਾਰ ਨੇ ਕਿਹਾ ਕਿ ਹਰਿਆਣਾ ਵਿਚ 38,414 ਏਕੜ ਵਿਚ ਸੂਰਜਮੁਖੀ ਦੀ ਫਸਲ ਹੈ। 8528 ਕਿਸਾਨਾਂ ਨੂੰ ਭਾਵਾਂਤਰ ਯੋਜਨਾ ਵਿਚ ਪ੍ਰਤੀ ਕੁਇੰਟਲ 1000 ਰੁਪਏ ਅੰਤਰਿਮ ਰਾਹਤ ਰਕਮ ਦਿੱਤੀ ਜਾਂਦੀ ਹੈ। ਹੁਣ ਤੱਕ 29.13 ਕਰੋੜ ਦੀ ਰਕਮ ਦੇ ਚੁੱਕੇ ਹਨ। ਹਰਿਆਣਾ ਵਿਚ ਮਾਰਕੀਟ ਰੇਟ 4900 ਤੇ 1000 ਰੁਪਏ ਸਰਕਾਰ ਵੱਲੋਂ ਯਾਨੀ ਸੂਰਜਮੁਖੀ ਦਾ ਪ੍ਰਤੀ ਕੁਇੰਟਲ ਰੇਟ 5900 ਰੁਪਏ ਮਿਲਦਾ ਹੈ।ਉਸ ਦੇ ਉਲਟ ਕਰਨਾਟਕ ਵਿਚ 4077, ਪੰਜਾਬ ਵਿਚ 4 ਹਜ਼ਾਰ, ਤਮਿਲਨਾਡੂ ਵਿਚ 3550 ਮਹਾਰਾਸ਼ਟਰ ਵਿਚ ਤੇ ਗੁਜਰਾਤ ਵਿਚ 3975 ਪ੍ਰਤੀ ਕੁਇੰਟਲ ਰੇਟ ਹੈ। ਸਰਕਾਰ ਨੇ ਇਸ ਨੂੰ ਸੁਰਜਮੁਖੀ ਦੀ ਵਿਕਰੀ ਦੀ ਸੱਚਾਈ ਕਰਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: