ਝੋਨੇ ਦੀ ਖੇਤੀ ਨਾਲ ਹੇਠਾਂ ਆ ਰਹੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਾਗ ਨੇ ਬਾਸਮਤੀ ਦੇ ਰਕਬੇ ਨੂੰ ਦੁੱਗਣਾ ਕਰਨ ਦੀ ਤਿਆਰੀ ਕੀਤੀ ਹੈ। ਪਿਛਲੇ ਸਾਲ ਪੰਜਾਬ ਵਿਚ ਬਾਸਮਤੀ ਦਾ 4.95 ਲੱਖ ਹੈਕਟੇਅਰ ਰਕਬਾ ਸੀ। ਇਸ ਵਾਰ 7 ਲੱਖ ਹੈਕਟੇਅਰ ਰਕਬੇ ਦਾ ਟੀਚਾ ਰੱਖਿਆ ਹੈ। ਹੁਣ ਪੰਜਾਬ ਬਾਸਮਤੀ ਦਾ ਬ੍ਰਾਂਡ ਬਣੇਗਾ। ਚਾਵਲ ਸਿੱਧਾ ਵਿਦੇਸ਼ਾਂ ਵਿਚ ਐਕਸਪੋਰਟ ਹੋਵੇਗਾ।
ਇਸ ਲਈ ਐਗਰੀਕਲਚਰ ਪ੍ਰੋਡਿਊਸ ਐਕਸਪਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। 20 ਏਕੜ ਵਿਚ ਬਾਸਮਤੀ ਐਕਸਟੈਨਸ਼ਨ ਤੇ ਰਿਸਰਚ ਸੈਂਟਰ ਸਥਾਪਤ ਹੋਵੇਗਾ। ਚਾਵਲ ਦੀ ਕੁਆਲਿਟੀ ਜਾਂਚ ਲਈ ਪੰਜਾਬ ਦੀ ਆਪਣੀ ਟੈਸਟਿੰਗ ਲੈਬ ਹੋਵੇਗੀ।
ਬਾਸਮਤੀ ਦੇ ਬ੍ਰਾਂਡਿੰਗ ਕੇਂਦਰ ਤੇ ਆਧੁਨਿਕ ਖੋਜ ਕੇਂਦਰ ਵੀ ਤਿਆਰ ਹੋਣਗੇ। ਖੇਤੀ ਮਾਹਿਰਾਂ ਅਨੁਸਾਰ ਬਾਸਮਤੀ ਵਿਚ ਝੋਨੇ ਤੋਂ ਪਰਾਲੀ ਬਹੁਤ ਘੱਟ ਹੁੰਦੀ ਹੈ, ਸਮੇਂ ਤੇ ਪਾਣੀ ਵੀ ਘੱਟ ਲੱਗਦਾ ਹੈ, ਆਮਦਨ ਜ਼ਿਆਦਾ ਹੈ। ਪੰਜਾਬ ਦੀ ਬਾਸਮਤੀ ਦੀ ਮੰਗ ਦੁਨੀਆ ਭਰ ਵਿਚ ਹੈ। 40 ਫੀਸਦੀ ਬਾਸਮਤੀ ਐਕਸਪੋਰਟ ਵਿਚ ਪੰਜਾਬ ਦਾ ਯੋਗਦਾਨ ਹੈ।
ਖੇਤੀ ਵਿਭਾਗ ਅਨੁਸਾਰ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਹੋ ਰਿਹਾ ਹੈ। ਜਲੰਧਰ ਵਿਚ 20 ਏਕੜ ਜ਼ਮੀਨ ਵਿਚ ਆਧੁਨਿਕ ਰਹਿੰਦ-ਖੂੰਹਦ ਟੈਸਟਿੰਗ ਲੈਬ ਬਣੇਗੀ। ਕਿਸਾਨ ਲੈਬ ਟੈਸਟ ਦੇ ਬਾਅਦ ਬਾਸਮਤੀ ਨੂੰ ਵਿਦੇਸ਼ਾਂ ਵਿਚ ਐਕਸਪੋਰਟ ਕਰ ਸਕਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਬਜ਼ੁਰਗ ਮਾਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਦੋ ਭੈਣਾਂ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ ਬਰਾਮਦ
ਇਕ ਬਾਸਮਤੀ ਐਕਸਟੈਸਨ ਤੇ ਰਿਸਰਚ ਸੈਂਟਰ ਵੀ ਬਣੇਗੀ। ਖੇਤੀ ਵਿਭਾਗ ਅਨੁਸਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਚੌਗਾਵਾਂ ਬਲਾਕ ਵਿਚ ਬਾਸਮਤੀ ਦਾ ਬ੍ਰਾਂਡਿੰਗ ਸੈਂਟਰ ਸਥਾਪਤ ਹੋਵੇਗਾ। ਜਿਥੋਂ ਬਾਸਮਤੀ ਨੂੰ ਵਿਦੇਸ਼ਾਂ ਵਿਚ ਐਕਸਪੋਰਟ ਕੀਤਾ ਜਾ ਸਕੇਗਾ। ਇਸ ਨਾਲ ਮਾਝੇ ਦੇ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ ਕਿਉਂਕਿ ਅੰਮ੍ਰਿਤਸਰ ਬਾਸਮਤੀ ਪੈਦਾਵਾਰ ਕਰਨ ਵਿਚ ਸਭ ਤੋਂ ਵੱਡਾ ਕੇਂਦਰ ਹੈ। ਸਰਕਾਰ ਨੇ ਤਰਨਤਾਰਨ ਵਿਚ ਬਾਸਮਤੀ ਦਾ ਆਧੁਨਿਕ ਖੋਜ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਬਾਸਮਤੀ ਨਾਲ ਪਾਣੀ ਦੀ ਖਪਤ ਵੀ ਬਹੁਤਘੱਟ ਹੁੰਦੀ ਹੈ। ਇਸ ਨੂੰ ਲੇਟ ਲਗਾਉਣ ਦਾ ਵੀ ਕੋਈ ਨੁਕਸਾਨ ਨਹੀਂ ਹੈ। ਕਿਸਾਨ ਘੱਟ ਤੋਂ ਘੱਟ ਕੀਟਨਾਸ਼ਕ ਨਾਲ ਪੈਦਾਵਾਰ ਕਰਨ, ਇਸ ਲਈ ਬੀਜਾਂ ਵਿਚ ਸੁਧਾਰ ਲਿਆਂਦਾ ਜਾਵੇਗਾ। ਖੇਤੀ ਵਿਭਾਗ ਸੁਧਰੇ ਹੋਏ ਬੀਜ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਕਿਸਾਨ ਫਸਲ ਦਾ ਚੰਗਾ ਉਤਪਾਦਨ ਲੈ ਸਕਣ।
ਵੀਡੀਓ ਲਈ ਕਲਿੱਕ ਕਰੋ -: