ਦਿੱਲੀ ਤੋਂ ਸਿਡਨੀ ਜਾ ਰਿਹਾ ਏੇਅਰ ਇੰਡੀਆ ਦਾ ਜਹਾਜ਼ ਅਚਾਨਕ ਹਵਾ ਵਿਚ ਲੜਖੜਾਉਣ ਲੱਗਾ। ਇਸ ਦੌਰਾਨ 7 ਯਾਤਰੀ ਜ਼ਖਮੀ ਹੋ ਗਏ। ਏਅਰ ਇੰਡੀਆ ਦੇ B787-800 ਜਹਾਜ਼ VT-ANY AI-302 ਦਿੱਲੀ ਤੋਂ ਰਵਾਨਾ ਹੋਇਆ ਸੀ। ਸਿਡਨੀ ਦੇ ਨੇੜੇ ਪਹੁੰਚਣ ਦੌਰਾਨ ਖਰਾਬ ਮੌਸਮ ਦੀ ਵਜ੍ਹਾ ਨਾਲ ਜਹਾਜ਼ ਤੇਜ਼ ਝਟਕੇ ਖਾਣ ਲੱਗਾ।
ਹਾਦਸੇ ਦੌਰਾਨ ਘਬਰਾਏ ਤੇ ਜ਼ਖਮੀ ਯਾਤਰੀਆਂ ਨੂੰ ਕਰੂ ਨੇ ਫਸਟ ਏਡ ਦਿੱਤਾ। ਜਹਾਜ਼ ਵਿਚ ਮੌਜੂਦ ਇਕ ਡਾਕਟਰ ਤੇ ਨਰਸ ਨੇ ਵੀ ਜ਼ਖਮੀਆਂ ਦੀ ਮਦਦ ਕੀਤੀ। ਸਿਡਨੀ ਏਅਰਪੋਰਟ ‘ਤੇ ਉਤਰਨ ਦੇ ਬਾਅਦ ਸਿਰਫ 3 ਯਾਤਰੀਆਂ ਨੇ ਮੈਡੀਕਲ ਟ੍ਰੀਟਮੈਂਟ ਲਿਆ। ਘਟਨਾ ਵਿਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਵੱਜੀ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਖਤਮ, ਮਾਲ ਪਟਵਾਰੀ ਦੇ ਟ੍ਰੇਨਿੰਗ ਸਮੇਂ ‘ਚ ਬਦਲਾਅ ਸਣੇ ਲਏ ਗਏ ਇਹ ਅਹਿਮ ਫੈਸਲੇ
DGCI ਦੇ ਅਧਿਕਾਰੀਆਂ ਸਿਡਨੀ ਏਅਰਪੋਰਟ ਪਹੁੰਚਣ ‘ਤੇ 7 ਜ਼ਖਮੀ ਯਾਤਰੀਆਂ ਦਾ ਇਲਾਜ ਕੀਤਾ ਗਿਆ। ਹਾਲਾਂਕਿ ਕਿਸੇ ਨੂੰ ਵੀ ਹਸਪਤਾਲ ਵਿਚ ਦਾਖਲ ਕਰਨ ਦੀ ਜ਼ਰੂਰਤ ਨਹੀਂ ਪਈ। ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਪਲੇਨ ਵਿਚ 224 ਯਾਤਰੀ ਸਨ। ਏਅਰ ਟਰਬੁਲੈਂਸ ਦੀ ਵਜ੍ਹਾ ਨਾਲ ਕੁਝ ਯਾਤਰੀ ਜ਼ਖਮੀ ਹੋਏ ਸਨ। ਜਹਾਜ਼ ਸਿਡਨੀ ਤੋਂ ਸੁਰੱਖਿਅਤ ਉਤਰ ਗਿਆ ਸੀ। ਤਿੰਨ ਯਾਤਰੀਆਂ ਨੂੰ ਸੱਟਾਂ ਆਈਆਂ ਸਨ ਜਿਨ੍ਹਾਂ ਦਾ ਇਲਾਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: