ਬ੍ਰਿਟੇਨ ਵਿਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਫੇਲ੍ਹ ਹੋ ਗਿਆ ਹੈ। ਇਸਦੇ ਬਾਅਦ ਬ੍ਰਿਟੇਨ ਨੇ ਆਪਣੇ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ। ਤਕਨੀਕੀ ਗੜਬੜੀ ਨਾਲ ਅਜਿਹਾ ਹੋਇਆ ਹੈ ਤੇ ਇਸ ਦਾ ਅਸਰ ਸਾਰੇ ਇੰਟਰਨੈਸ਼ਨਲ ਫਲਾਈਟਸ ‘ਤੇ ਪੈ ਰਿਹਾ ਹੈ। ਬ੍ਰਿਟੇਨ ਤੋਂ ਟੇਕ ਆਫ ਕਰਨ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਫਲਾਈਟਸ ਵਿਚ ਦੇਰੀ ਹੋ ਸਕਦੀ ਹੈ।
ਰਿਪੋਰਟ ਮੁਤਾਬਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿਚ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸੁਰੱਖਿਅਤ ਉਡਾਣਾਂ ਲਈ ਟ੍ਰੈਫਿਕ ਦੇ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇੰਜੀਨੀਅਰ ਟੈਕਨੀਕਲ ਖਾਮੀ ਨੂੰ ਲੱਭ ਰਹੇ ਹਨ ਤੇ ਉਸ ਨੂੰ ਠੀਕ ਕਰਨ ‘ਤੇ ਕੰਮ ਕਰ ਰਹੇ ਹਨ।
ਦੂਜੇ ਪਾਸੇ ਨੈਸ਼ਨਲ ਏਅਰ ਟ੍ਰੈਫਿਕ ਸਰਵਿਸਿਜ਼ ਨੇ ਯਾਤਰੀਆਂ ਨੂੰ ਹੋਣ ਵਾਲੀ ਅਸਹੂਲਤ ਲਈ ਮਾਫੀ ਮੰਗੀ ਹੈ। ਉਸ ਨੇ ਦੱਸਿਆ ਕਿ ਅਸੀਂ ਜਲਦ ਤੋਂ ਜਲਦ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕੀ ਖਰਾਬੀ ਹੈ ਤੇ ਉਸ ਨੂੰ ਠੀਕ ਕਰਨ ਵਿਚ ਕਿੰਨਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਇਮਰਾਨ ਨੂੰ ਜੇਲ੍ਹ ‘ਚ ਦੇਸੀ ਘਿਓ ‘ਚ ਬਣਿਆ ਚਿਕਨ-ਮਟਨ, ਪਤਨੀ ਨੇ ਕਿਹਾ ਸੀ-‘ਖਾਨ ਬਹੁਤ ਕਮਜ਼ੋਰ ਹੋ ਗਏ ਹਨ’
ਜੈੱਟ ਏਅਰਵੇਜ ਵੱਲੋਂ ਕਿਹਾ ਗਿਆ ਹੈ ਕਿ ਏਅਰ ਟ੍ਰੈਫਿਕ ਕੰਟਰੋਲ ਦਾ ਮੁੱਦਾ ਯੂਨਾਈਟਿਡ ਕਿੰਗਡਮ ਹਵਾਈ ਖੇਤਰ ਦੇ ਅੰਦਰ ਜਾਂ ਬਾਹਰ ਉਡਾਣ ਭਰਨ ਵਾਲੇ ਸਾਰੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਧਾਰਨ ਪਰਿਚਾਲਨ ਫਿਰ ਤੋਂ ਸ਼ੁਰੂ ਕਰਨ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੂਜੇ ਪਾਸੇ ਸਕਾਟਿਸ਼ ਏਅਰਲਾਈਨ ਲੋਗਾਨੀਅਰ ਨੇ ਆਪਣੇ ਯਾਤਰੀਆਂ ਨੂੰ ਅਲਰਟ ਕੀਤਾ ਕਿ ਫਲਾਈਟ ਦੇ ਆਉਣ-ਜਾਣ ਵਿਚ ਦੇਰੀ ਹੋ ਸਕਦੀ ਹੈ ਤੇ 12 ਘੰਟੇ ਤੱਕ ਵੀ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: