ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਅਸੀਂ ਕੱਲ੍ਹ ਕਰ ਰਹੇ ਸੀ ਜੇਕਰ ਉਹੀ ਭਵਿੱਖ ਵਿਚ ਵੀ ਕਰਦੇ ਰਹੇ ਤਾਂ ਅਸੀਂ ਸੁਰੱਖਿਅਤ ਰਹਾਂਗੇ, ਇਹ ਜ਼ਰੂਰੀ ਨਹੀਂ। ਜੇਕਰ ਅਸੀਂ ਕੱਲ੍ਹ ਦੀ ਤਿਆਰੀ ਕਰਨੀ ਹੈ ਤਾਂ ਸਾਨੂੰ ਬਦਲਾਅ ਕਰਨਾ ਹੋਵੇਗਾ। ਇਹ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਭਾਰਤ ਵਿਚ ਚਾਰੇ ਪਾਸੇ ਮਾਹੌਲ ਬਦਲ ਰਿਹਾ ਹੈ।
ਅਜੀਤ ਡੋਭਾਲ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਸਟ੍ਰਕਚਰਲ ਸੁਧਾਰ ਬਹੁਤ ਸਾਰੇ ਆਏ ਹਨ। 25 ਸਾਲ ਤੋਂ ਸੀਡੀਐੱਸ ਦਾ ਮੁੱਦਾ ਪਿਆ ਹੋਇਆ ਸੀ। ਸਿਆਸੀ ਇੱਛਾਸ਼ਕਤੀ ਨਾ ਹੋਣ ਕਾਰਨ ਇਸ ਨੂੰ ਅਮਲ ਵਿਚ ਨਹੀਂ ਲਿਆਇਆ ਜਾ ਸਕਿਆ ਸੀ। ਅੱਜ ਸਾਡੇ ਡਿਫੈਂਸ ਏਜੰਸੀ ਦੀ ਆਪਣੀ ਸਪੇਸ ਦੀ ਸੁਤੰਤਰ ਏਜੰਸੀ ਹੈ। ਰੇਜੀਮੈਂਟ ਦੇ ਸਿਧਾਂਤ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ, ਜੋ ਰੈਜੀਮੈਂਟ ਹੈ ਉਹ ਰਹੇਗੀ।
ਇਹ ਵੀ ਪੜ੍ਹੋ : ਪਾਕਿਸਤਾਨ : ਕਰਮਚਾਰੀਆਂ ਵੱਲੋਂ ਸਿਜ਼ੇਰੀਅਨ ਡਿਲਵਰੀ! ਬੱਚੇ ਦਾ ਸਿਰ ਧੜੋਂ ਵੱਖ ਕਰ ਛੱਡਿਆ ਪੇਟ ‘ਚ
ਇਕੱਲੇ ਅਗਨੀਵੀਰ ਪੂਰੀ ਆਰਮੀ ਕਦੇ ਨਹੀਂ ਹੋਣਗੇ। ਅਗਨੀਵੀਰ ਸਿਰਫ ਪਹਿਲਾਂ 4 ਸਾਲ ਵਿਚ ਭਰਤੀ ਕੀਤੇ ਗਏ ਜਵਾਨ ਹੋਣਗੇ। ਬਾਕੀ ਸੈਨਾ ਦਾ ਵੱਡਾ ਹਿੱਸਾ ਤਜਰਬੇਕਾਰ ਲੋਕਾਂ ਦਾ ਹੋਵੇਗਾ। ਜੋ ਅਗਨੀਵੀਰ ਰੈਗੂਲਰ ਹੋਣਗੇ, ਉਨ੍ਹਾਂ ਨੂੰ ਸਖਤ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ‘ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਐੱਫਆਈਆਰ ਦਰਜ ਕੀਤੀ ਗਈ। ਦੋਸ਼ੀ ਦੀ ਪਛਾਣ ਕੀਤੀ ਗਈ। ਸਹੀ ਜਾਂਚ ਦੇ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਪਿੱਛੇ ਕੌਣ ਸੀ। ਇੱਕ ਪੂਰੀ ਤਰ੍ਹਾਂ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਇੱਕ ਵੱਡੇ ਬਦਲਾਅ ਤੋਂ ਗੁਜ਼ਰ ਰਹੇ ਹਾਂ। ਅਸੀਂ ਕਾਂਟੈਕਟਲੇਸ ਯੁੱਧਾਂ ਵੱਲ ਜਾ ਰਹੇ ਹਾਂ ਤੇ ਅਦ੍ਰਿਸ਼ ਦੁਸ਼ਮਣਾਂ ਵਿਰੁੱਧ ਯੁੱਧ ਵੱਲ ਵੀ ਜਾ ਰਹੇ ਹਾਂ। ਤਕਨੀਕ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜੇਕਰ ਸਾਨੂੰ ਕੱਲ੍ਹ ਦੀ ਤਿਆਰੀ ਕਰਨੀ ਹੈ ਤਾਂ ਸਾਨੂੰ ਬਦਲਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: