ਨਸ਼ਿਆਂ ਨੇ ਕਈ ਘਰ ਉਜਾੜ ਦਿੱਤੇ ਹਨ। ਨਸ਼ੇ ਦੀ ਲੱਤ ਜੇਕਰ ਇਕ ਵਾਰ ਲੱਗ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਹਨ। ਆਏ ਦਿਨ ਪੰਜਾਬ ਵਿਚ ਨਸ਼ਿਆਂ ਦੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਧਦੇ ਜਾ ਰਿਹਾ ਹੈ।
ਅਜਿਹਾ ਹੀ ਇਕ ਮਾਮਲਾ ਮਮਦੋਟ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਪਿੰਡ ਕੜਮਾਂ ਵਿਖੇ ਲਗਾਤਾਰ ਦੂਸਰੇ ਦਿਨ ਵੀ ਨਸ਼ੇ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਨੌਜਵਾਨ ਅਕਾਸ਼ਦੀਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 8ਵੀਂ ਕਲਾਸ ਵਿਚ ਹੀ ਨਸ਼ੇ ਕਰਨ ਲੱਗ ਪਿਆ ਸੀ।
ਇਹ ਵੀ ਪੜ੍ਹੋ : ਪਾਕਿ ਦੇ ਰੱਖਿਆ ਮੰਤਰੀ ਦਾ ਬੇਤੁਕਾ ਬਿਆਨ, ਕਿਹਾ- ‘ਰਾਤ 8 ਵਜੇ ਬਾਜ਼ਾਰ ਬੰਦ ਹੋ ਜਾਣ ਤਾਂ ਘੱਟ ਬੱਚੇ ਪੈਦਾ ਹੋਣਗੇ’
ਦੱਸ ਦੇਈਏ ਕਿ ਬੀਤੇ ਦਿਨੀਂ ਵੀ ਇਕ ਨੌਜਵਾਨ ਕਰਮਜੀਤ ਸਿੰਘ ਉਰਫ ਕੰਮਾਂ ਦੀ ਮੌਤ ਹੋਈ ਸੀ ਅਤੇ ਅੱਜ ਆਕਾਸ਼ਦੀਪ ਵੀ ਨਸ਼ੇ ਦੀ ਭੇਂਟ ਚੜ ਗਿਆ ਹੈ। ਸਭ ਤੋਂ ਵੱਡੀ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਛੇ ਤੋਂ ਸੱਤ ਮਹੀਨੇ ਪਹਿਲਾਂ ਹੀ ਮ੍ਰਿਤਕ ਕਰਮਜੀਤ ਕੰਮਾ ਦਾ ਵੱਡਾ ਭਰਾ ਪਹਿਲਾਂ ਵੀ ਨਸ਼ੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: