ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ ਟਵਿੱਟਰ ਡੀਲਰ ਨੂੰ ਕੈਂਸਲ ਕਰ ਸਕਦੇ ਹਨ। ਮਸਕ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਸਪੈਮ ਤੇ ਫੇਕ ਅਕਾਊਂਟਸ ਬਾਰੇ ਜਾਣਕਾਰੀ ਨਾ ਦੇ ਕੇ ਉਨ੍ਹਾਂ ਦੇ ਮਰਜਰ ਐਗਰੀਮੈਂਟ ਦਾ ਉਲੰਘਣ ਕਰ ਰਿਹਾ ਹੈ।
ਮਸਕ ਨੇ ਟਵਿੱਟਰ ‘ਤੇ ਆਪਣਾ ਡਾਟਾ ਲੁਕਾਉਣ ਦਾ ਦੋਸ਼ ਲਗਾਇਆ ਹੈ। ਮਾਸਕ ਦੇ ਵਕੀਲਾਂ ਨੇ ਟਵਿੱਟਰ ਦੇ ਨਾਂ ਲਿਖੀ ਇਕ ਚਿੱਠੀ ‘ਚ ਡੀਲਰ ਕੈਂਸਲ ਕਰਨ ਦੀ ਧਮਕੀ ਦਿੱਤੀ ਹੈ। ਇਹ ਚਿੱਠੀ ਸਕਿਓਰਿਟੀਜ਼ ਐਂਡ ਐਕਸਜੇਂਚ ਕਮਿਸ਼ਨ ਯਾਨੀ ਐੱਸਈਸੀ ਵਿਚ ਟਵਿੱਟਰ ਦੀ ਫਾਈਲਿੰਗ ਵਿਚ ਹੈ। ਚਿੱਠੀ ਵਿਚ ਕਿਹਾ ਗਿਾ ਹੈ ਕਿ ਮਸਕ ਨੇ 9 ਮਈ ਤੋਂ ਲੈ ਕੇ ਹੁਣ ਤੱਕ ਵਾਰ-ਵਾਰ ਫੇਕ ਅਕਾਊਂਟਸ ਬਾਰੇ ਜਾਣਕਾਰੀ ਮੰਗੀ ਤਾਂਕਿ ਇਹ ਗੱਲ ਦਾ ਮੁਲਾਂਕਣ ਕਰ ਸਕਣ ਕਿ ਟਵਿੱਟਰ ਦੇ ਕੁੱਲ 229 ਮਿਲੀਅਨ ਅਕਾਊਂਟਸ ਵਿਚ ਕਿੰਨੇ ਫੇਕ ਹਨ ਪਰ ਸੋਸ਼ਲ ਮੀਡੀਆ ਕੰਪਨੀ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਮੁਹੱਈਆ ਨਹੀਂ ਕਰਾਈ।
ਚਿੱਠੀ ਵਿਚ ਕਿਹਾ ਗਿਆ ਹੈ ਕਿ ਟਵਿੱਟਰ ਦਾ ਇਹ ਰਵੱਈਆ ਮਰਜਰ ਐਗਰੀਮੈਂਟ ਤਹਿਤ ਉਸ ਦੀ ਜਵਾਬੇਦੇਹੀ ਦਾ ਖੁੱਲ੍ਹਾ ਉਲੰਘਣ ਹੈ ਤੇ ਇਸ ਲਈ ਮਸਕ ਕੋਲ ਇਸ ਮਰਜਰ ਐਗਰੀਮੈਂਟ ਨੂੰ ਕੈਂਸਲ ਕਰਨ ਜਾਂ ਡੀਲ ਨੂੰ ਪੂਰਾ ਕਰਨ ਸਣੇ ਸਾਰੇ ਅਧਿਕਾਰ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਪਹਿਲਾਂ ਮਸਕ ਟਵਿੱਟਰ ਡੀਲਰ ਨੂੰ ਅਸਥਾਈ ਤੌਰ ‘ਤੇ ਹੋਲਡ ਕਰਨ ਦਾ ਐਲਾਨ ਕਰ ਚੁੱਕੇ ਹਨ। ਮਸਕ ਨੇ ਕਿਹਾ ਸੀ ਕਿ ਇਹ ਡੀਲ ਇਸ ਲਈ ਹੋਲਡ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਟਵਿੱਟਰ ਦੇ ਸਿਰਫ 5 ਫੀਸਦੀ ਅਕਾਊਂਟਸ ਹੀ ਸਪੈਮ ਜਾਂ ਫਰਜ਼ੀ ਹੋਣ ਦੇ ਦਾਅਵੇ ਨਾਲ ਜੁੜੇ ਡਿਟੇਲਸ ਤੇ ਕੈਲਕੁਲੇਸ਼ਨਸ ਦਾ ਇੰਤਜ਼ਾਰ ਹੈ।