ਜੰਮੂ-ਕਸ਼ਮੀਰ ਦੇ ਕਿਸ਼ਤਵਾਰ ਵਿਚ ALH ਧਰੁਵ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੇ ਬਾਅਦ ਰੱਖਿਆ ਵਿਭਾਗ ਨੇ ਫੌਜ ਦੇ ਸਾਰੇ ਅੰਗਾਂ ਵਿਚ ਇਸ ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਫੌਜ ਦਾ ਧਰੁਵ ਹੈਲੀਕਾਪਟਰ ਵੀਰਵਾਰ ਨੂੰ ਕਿਸ਼ਤਵਾੜ ਵਿਚ ਦੁਰਘਟਨਾਗ੍ਰਸਤ ਹੋ ਗਿਆ ਸੀ ਜਿਸ ਵਿਚ ਦੋ ਪਾਇਲਟ ਤੇ ਇਕ ਟੈਕਨੀਸ਼ੀਅਨ ਨੂੰ ਗੰਭੀਰ ਸੱਟਾਂ ਵੱਜੀਆਂ ਸਨ ਤੇ ਉਨ੍ਹਾਂ ਨੂੰ ਰੈਸਕਿਊ ਕਰਕੇ ਊਧਮਪੁਰ ਦੇ ਕਮਾਂਡ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਰੱਖਿਆ ਵਿਭਾਗ ਨੇ ਅਹਿਤਿਆਤ ਦੇ ਤੌਰ ‘ਤੇ ਧਰੁਵ ਹੈਲੀਕਾਪਟਰ ਦੇ ਉਡਾਣ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ।
ਰਿਪੋਰਟ ਮੁਤਾਬਕ ਭਾਰਤੀ ਫੌਜ ਦੇ ਉੱਤਰੀ ਕਮਾਨ ਮੁੱਖ ਦਫਤਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਫੌਜ ਦੇ ਹੈਲੀਕਾਪਟਰ ਨੇ ਤਕਨੀਕੀ ਖਰਾਬੀ ਕਾਰਨ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ਵਿਚ ਮਾਰੂਆ ਨਦੀ ਦੇ ਕਿਨਾਰੇ ‘ਤੇ ਅਹਿਤਿਆਤ ਲੈਂਡਿੰਗ ਕੀਤੀ। ਪਾਇਲਟਾਂ ਨੇ ਤਕਨੀਕੀ ਖਰਾਬੀ ਦੀ ਜਾਣਕਾਰੀ ਏਅਰ ਟ੍ਰੈਫਿਕ ਕੰਟਰੋਲਰ ਨੂੰ ਦਿੱਤੀ ਸੀ ਤੇ ਉਸ ਦੇ ਬਾਅਦ ਅਹਿਤਿਆਤ ਦੇ ਤੌਰ ‘ਤੇ ਲੈਂਡਿੰਗ ਕੀਤੀ। ਖਰਾਬ ਜ਼ਮੀਨ, ਅੰਡਰਗ੍ਰੋਥ ਤੇ ਲੈਂਡਿੰਗ ਖੇਤਰ ਦੀ ਤਿਆਰੀ ਨਾ ਹੋਣ ਕਾਰਨ, ਹੈਲੀਕਾਪਟਰ ਨੇ ਸਪੱਸ਼ਟ ਤੌਰ ‘ਤੇ ਮੁਸ਼ਕਲ ਲੈਂਡਿੰਗ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ਾਂ ‘ਚ ਮੁੜ ਮਹਿਕੇਗੀ ਅੰਮ੍ਰਿਤਸਰ ਦੀ ਆਰਗੈਨਿਕ ਬਾਸਮਤੀ, ਖੇਤੀਬਾੜੀ ਵਿਭਾਗ ਵੱਲੋਂ ਕੰਮ ਸ਼ੁਰੂ
ਜੰਮੂ ਦੇ ਕਿਸ਼ਤਵਾੜ ਦੇ ਦੂਰ-ਦੁਰਾਡੇ ਇਲਾਕੇ ਵਿਚ ਫੌਜ ਦਾ ਧਰੁਵ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਵਿਚ ਤਿੰਨ ਲੋਕ ਸਵਾਰ ਸਨ ਤੇ ਤਿੰਨੋਂ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਊਧਮਪੁਰ ਦੇ ਫੌਜ ਹਸਪਤਾਲ ਵਿਚ ਲਿਜਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: